ਵਿੰਡੀਜ਼ ਬੋਰਡ ਦਾ ਵੱਡਾ ਫੈਸਲਾ, ਬਰਾਵੋ-ਪੋਲਾਰਡ ਨੂੰ ਵਿਸ਼ਵ ਕੱਪ ਰਿਜ਼ਰਵ ਖਿਡਾਰੀਆਂ ''ਚ ਦਿੱਤੀ ਜਗ੍ਹਾ

Sunday, May 19, 2019 - 02:23 PM (IST)

ਵਿੰਡੀਜ਼ ਬੋਰਡ ਦਾ ਵੱਡਾ ਫੈਸਲਾ, ਬਰਾਵੋ-ਪੋਲਾਰਡ ਨੂੰ ਵਿਸ਼ਵ ਕੱਪ ਰਿਜ਼ਰਵ ਖਿਡਾਰੀਆਂ ''ਚ ਦਿੱਤੀ ਜਗ੍ਹਾ

ਸਪੋਰਟਸ ਡੈਸਕ — ਕਿਰੋਨ ਪੋਲਾਰਡ, ਡਵੇਨ ਬਰਾਵੋ ਤੇ ਸੁਨੀਲ ਐਂਬਰਿਸ ਸਹਿਤ 10 ਖਿਡਾਰੀਆਂ ਨੂੰ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ 30 ਮਈ ਤੋਂ ਇੰਗਲੈਂਡ ਐਂਡ ਵੇਲਸ 'ਚ ਸ਼ੁਰੂ ਹੋਣ ਜਾ ਰਹੇ ਆਈ. ਸੀ. ਸੀ ਕ੍ਰਿਕਟ ਵਿਸ਼ਵ ਕੱਪ ਲਈ ਰਿਜ਼ਰਵ ਖਿਡਾਰੀਆਂ 'ਚ ਸ਼ਾਮਲ ਕੀਤਾ ਹੈ। ਵਿੰਡੀਜ਼ ਬੋਰਡ 'ਚ ਸਿਲੈਕਟਰਸ ਪ੍ਰਮੁੱਖ ਰਾਬਟਰ ਹਾਇੰਸ ਨੇ ਰਿਜ਼ਰਵ ਖਿਡਾਰੀਆਂ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ, 'ਅਸੀਂ ਰਿਜ਼ਰਵ ਖਿਡਾਰੀਆਂ 'ਚ ਆਪਣੇ ਚੁਨਿੰਦਾ ਖ਼ਿਡਾਰੀਆਂ ਨੂੰ ਜਗ੍ਹਾ ਦਿੱਤੀ ਹੈ ਤਾਂ ਕਿ ਸਾਡੇ ਕੋਲ ਵਧੀਆ ਖਿਡਾਰੀਆਂ ਦਾ ਪੂਲ ਤਿਆਰ ਹੋ ਸਕੇ ਤੇ ਜੇਕਰ ਜਰੂਰੀ ਹੋਇਆਂ ਤਾਂ ਜ਼ਰੂਰਤ ਦੇ ਹਿਸਾਬ ਨਾਲ ਸਾਡੇ ਕੋਲ ਆਪਸ਼ਨ ਮੌਜੂਦ ਹੋਣ। ਉਨ੍ਹਾਂ ਨੇ ਕਿਹਾ, 'ਸਾਨੂੰ ਲੱਗਦਾ ਹੈ ਕਿ ਪੂਲ 'ਚ ਜੋ ਵੀ ਖਿਡਾਰੀ ਮੌਜੂਦ ਹਨ ਉਹ ਕਿਸਮਤ ਵਾਲੇ ਤੇ ਖ਼ੁਰਾਂਟ ਹਨ ਨਾਲ ਹੀ ਨੌਜਵਾਨਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ ਜੋ ਆਪਣਾ ਯੋਗਦਾਨ ਰਾਸ਼ਟਰੀ ਟੀਮ ਨੂੰ ਦੇ ਸਕਦੇ ਹਨ।PunjabKesari ਇਸ ਤੋਂ ਪਹਿਲਾਂ ਉਮੀਦ ਸੀ ਕਿ ਪੋਲਾਡਰ ਨੂੰ 15 ਮੈਂਮਬਰੀ ਵਿਸ਼ਵ ਕੱਪ ਟੀਮ 'ਚ ਕਿਸੇ ਜ਼ਖਮੀ ਖਿਡਾਰੀ ਦੀ ਜਗ੍ਹਾ ਸ਼ਾਮਲ ਕੀਤਾ ਜਾ ਸਕਦਾ ਹੈ, ਇਸ 'ਤੇ ਕੋਈ ਆਧਿਕਾਰਤ ਸੂਚਨਾ ਨਹੀਂ ਦਿੱਤੀ ਗਈ ਪਰ ਫਿਰ ਉਨ੍ਹਾਂ ਨੂੰ ਰਿਜ਼ਰਵ ਖਿਡਾਰੀਆਂ ਦੀ ਸੂਚੀ 'ਚ ਜਗ੍ਹਾ ਦੇ ਦਿੱਤੀ ਗਈ। ਵਿੰਡੀਜ਼ ਟੀਮ 19 ਤੋਂ 23 ਮਈ ਤੱਕ ਇੰਗਲੈਂਡ ਦੇ ਸਾਉਥੰਪਟਨ 'ਚ ਆਪਣਾ ਟ੍ਰੇਨਿੰਗ ਕੈਂਪ ਜਾਰੀ ਰੱਖੇਗੀ ਜਿੱਥੇ ਉਹ ਵਿਸ਼ਵ ਕੱਪ ਲਈ ਤਿਆਰੀ 'ਚ ਜੁੱਟੀ ਹੈ। ਚਾਰ ਦਿਨ ਇਸ ਕੈਂਪ 'ਚ ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀ ਪੂਰੀ 15 ਮੈਂਮਬਰੀ ਟੀਮ ਖੇਡੇਗੀ ਤੇ ਆਸਟ੍ਰੇਲੀਆ ਤੋਂ 22 ਮਈ ਨੂੰ ਏਜਿਅਸ ਬਾਉਲ 'ਚ ਅਭਿਆਸ ਮੈਚ 'ਚ ਉਤਰੇਗੀ। 10 ਰਿਜ਼ਰਵ ਖਿਡਾਰੀਆਂ 'ਚ ਸਿਲੈਕਟਰਸ ਨੇ ਜਿਨ੍ਹਾਂ ਖਿਡਾਰੀਆਂ ਨੂੰ ਚੁਣਿਆ ਹੈ ਉਨ੍ਹਾਂ 'ਚ ਸੁਨੀਲ ਏਬਰਿਸ,  ਡਵੇਨ ਬਰਾਵੋ, ਜਾਨ ਕੈਂਪਬੇਲ, ਜੋਨਾਥਨ ਕਾਟਰ, ਰੋਸਟਨ ਚੇਜ, ਸ਼ੇਨ ਡਾਉਰਿਚ, ਕੀਮੋ ਪਾਲ, ਖਾਰੀ ਪਿਏਰੇ, ਰੇਮਨ ਰੀਫਰ ਤੇ ਕੀਰੋਨ ਪੋਲਾਰਡ ਸ਼ਾਮਲ ਹਨ।PunjabKesari


Related News