ਵਿੰਬਲਡਨ ਟੈਨਿਸ ਚੈਂਪੀਅਨਸ਼ਿਪ : ਐਂਡਰਸਨ ਫਾਈਨਲ 'ਚ

07/14/2018 9:33:36 PM

ਲੰਡਨ— ਦੱਖਣੀ ਅਫਰੀਕਾ ਦੇ 8ਵਾਂ ਦਰਜਾ ਪ੍ਰਾਪਤ ਕੇਵਿਨ ਐਂਡਰਸਨ ਨੇ 9ਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਜਾਨ ਇਸਨਰ ਨੂੰ 6 ਘੰਟੇ 36 ਮਿੰਟ ਤਕ ਚੱਲੇ ਮੈਰਾਥਨ ਮੁਕਾਬਲੇ ਵਿਚ 7-6, 6-7, 6-7, 6-4, 26-24 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਖਿਤਾਬ ਲਈ ਮੁਕਾਬਲਾ ਵਿਸ਼ਵ ਦੇ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਤੇ 12ਵਾਂ ਦਰਜਾ ਪਰਾਪਤ ਸਰਬੀਆ ਦੇ ਨੋਵਾਕ ਜੋਕੋਵਿਚ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। 

PunjabKesari
ਦੋ-ਦੋ ਸੈੱਟ ਬਰਾਬਰ ਰਹਿਣ ਤੋਂ ਬਾਅਦ ਇਹ ਮੁਕਾਬਲਾ ਟਾਈਬ੍ਰੇਕ ਸੈੱਟ ਵਿਚ ਖਿੱਚਿਆ ਗਿਆ, ਜਿਸ ਵਿਚ ਆਖਿਰ ਦੱਖਣੀ ਅਫਰੀਕੀ ਸਟਾਰ ਨੇ 26-24 ਨਾਲ ਬਾਜ਼ੀ ਮਾਰ ਲਈ ਤੇ ਫਾਈਨਲ ਵਿਚ ਜਗ੍ਹਾ ਬਣਾ ਲਈ।


Related News