ਵਿੰਬਲਡਨ ਚੈਂਪੀਅਨ ਤੇ ਟੈਨਿਸ ਹਾਲ ਆਫ ਫੇਮ ਐਲੇਕਸ ਓਲਮੇਡੋ ਦਾ ਦਿਹਾਂਤ

Friday, Dec 11, 2020 - 09:25 PM (IST)

ਵਿੰਬਲਡਨ ਚੈਂਪੀਅਨ ਤੇ ਟੈਨਿਸ ਹਾਲ ਆਫ ਫੇਮ ਐਲੇਕਸ ਓਲਮੇਡੋ ਦਾ ਦਿਹਾਂਤ

ਸਾਂਟ ਮੋਨਿਕਾ (ਅਮਰੀਕਾ)- ਅੰਤਰਰਾਸ਼ਟਰੀ ਟੈਨਿਸ ਹਾਲ ਆਫ ਫੇਮ 'ਚ ਸ਼ਾਮਲ 1959 ਦੇ ਵਿੰਬਲਡਨ ਤੇ ਆਸਟਰੇਲੀਆਈ ਓਪਨ ਚੈਂਪੀਅਨ ਐਲੇਕਸ ਓਲਮੇਡੋ ਦਾ ਦਿਹਾਂਤ ਹੋ ਗਿਆ। ਉਹ 84 ਸਾਲਾ ਦੇ ਸਨ। ਓਲਮੇਡੋ ਦੇ ਬੇਟੇ ਅਲੇਜਾਂਦ੍ਰੇ ਜੂਨੀਅਰ ਨੇ ਕਿਹਾ ਕਿ ਉਸਦਾ ਬੁੱਧਵਾਰ ਨੂੰ ਦਿਮਾਗ ਦੇ ਕੈਂਸਰ ਕਾਰਨ ਦਿਹਾਂਤ ਹੋਇਆ।
ਓਲਮੇਡੋ ਦਾ ਜਨਮ 1936 'ਚ ਪੇਰੂ 'ਚ ਹੋਇਆ ਸੀ ਪਰ ਬਾਅਦ 'ਚ ਉਹ ਅਮਰੀਕਾ ਰਹਿਣ ਲੱਗ ਪਏ। ਉਨ੍ਹਾਂ ਨੇ 1958 'ਚ ਅਮਰੀਕਾ ਦੇ ਲਈ ਡੇਵਿਸ ਕੱਪ ਖੇਡਿਆ ਤੇ ਖਿਤਾਬ ਜਿੱਤਿਆ। ਉਨ੍ਹਾਂ ਨੇ ਹੈਮ ਰਿਚਰਡਸਨ ਦੇ ਨਾਲ ਅਮਰੀਕੀ ਰਾਸ਼ਟਰੀ ਚੈਂਪੀਅਨਸ਼ਿਪ ਵੀ ਜਿੱਤੀ, ਜਿਸ ਨੂੰ ਹੁਣ ਅਮਰੀਕੀ ਓਪਨ ਕਹਿੰਦੇ ਹਨ।

ਨੋਟ- ਵਿੰਬਲਡਨ ਚੈਂਪੀਅਨ ਤੇ ਟੈਨਿਸ ਹਾਲ ਆਫ ਫੇਮ ਐਲੇਕਸ ਓਲਮੇਡੋ ਦਾ ਦਿਹਾਂਤ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News