ਵਿਲੀਅਮਸਨ ਨੂੰ ਹੈਮਸਟ੍ਰਿੰਗ ਦੀ ਹਲਕੀ ਸਮੱਸਿਆ ਪਰ ਵਿਸ਼ਵ ਕੱਪ ਖੇਡਣ ਲਈ ਤਿਆਰ
Thursday, Oct 14, 2021 - 01:06 PM (IST)
ਦੁਬਈ - ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਸ ਖ਼ਿਲਾਫ਼ ਸੱਟ ਕਾਰਨ ਆਖ਼ਰੀ ਮੁਕਾਬਲਾ ਨਾ ਖੇਡਣ ਵਾਲਾ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਹੁਣ ਪਹਿਲਾਂ ਨਾਲੋਂ ਠੀਕ ਹੈ। ਉਹ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਦਾ ਪਹਿਲਾ ਮੈਚ ਖੇਡਣ ਲਈ ਤਿਆਰ ਹੈ।
ਨਿਊਜ਼ੀਲੈਂਡ ਦੇ ਕੋਚ ਗੈਰੀ ਸਟੈੱਡ ਨੇ ਕਿਹਾ ਕਿ ਵਿਲੀਅਮਸਨ ਨੂੰ ਹੈਮਸਟ੍ਰਿੰਗ ਦੀ ਸਮੱਸਿਆ ਹੈ ਪਰ ਉਹ ਠੀਕ ਹੈ। ਉਸ ਨੇ ਕਿਹਾ ਕਿ ਉਸ ਨੂੰ ਹੈਮਸਟ੍ਰਿੰਗ ’ਚ ਹਲਕੀ ਮੋਚ ਹੈ। ਹੁਣ ਉਹ ਪਹਿਲਾਂ ਨਾਲੋਂ ਠੀਕ ਮਹਿਸੂਸ ਕਰ ਰਿਹਾ ਹੈ। ਸਨਰਾਈਜ਼ਰਸ ਪਹਿਲਾਂ ਹੀ ਪ੍ਰਤੀਯੋਗਿਤਾ ’ਚੋਂ ਬਾਹਰ ਹੋ ਗਈ ਸੀ। ਇਸ ਲਈ ਕੇਨ ਨੇ ਅਹਿਤੀਆਤਨ ਉਹ ਮੈਚ ਖੇਡਣਾ ਠੀਕ ਨਹੀਂ ਸਮਝਿਆ। ਹੰਡ੍ਰੇਡ ਦੌਰਾਨ ਉਂਗਲੀਆਂ ਦੀ ਸੱਟ ਨਾਲ ਜੂੰਝ ਰਿਹਾ ਡੇਵਨ ਕਾਨਵੇ ਵੀ ਵਾਪਸੀ ਲਈ ਤਿਆਰ ਹੈ। ਉਸ ਨੇ ਨੈੱਟ ’ਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ।