ਬਾਬਰ ਨੂੰ ਲੰਬੇ ਸਮੇਂ ਤਕ ਕਪਤਾਨ ਰੱਖਾਂਗੇ : ਵਸੀਮ ਖਾਨ

Wednesday, Dec 02, 2020 - 12:29 AM (IST)

ਬਾਬਰ ਨੂੰ ਲੰਬੇ ਸਮੇਂ ਤਕ ਕਪਤਾਨ ਰੱਖਾਂਗੇ : ਵਸੀਮ ਖਾਨ

ਇਸਲਾਮਾਬਾਦ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਦਾ ਕਹਿਣਾ ਹੈ ਕਿ ਟੀਮ ਦਾ ਕਪਤਾਨ ਬਾਬਰ ਆਜ਼ਮ ਸਰਵਸ੍ਰੇਸ਼ਠ ਬੱਲੇਬਾਜ਼ ਹੈ ਤੇ ਉਸ ਨੂੰ ਲੰਬੇ ਸਮੇਂ ਤਕ ਟੀਮ ਦਾ ਕਪਤਾਨ ਰੱਖਿਆ ਜਾਵੇਗਾ।
ਪਾਕਿਸਤਾਨ ਨੇ ਪਿਛਲੇ ਤਿੰਨ ਸਾਲਾਂ ਵਿਚ ਚਾਰ ਟੈਸਟ ਕਪਤਾਨ ਬਦਲੇ ਹਨ ਪਰ ਵਸੀਮ ਦੇ ਅਨੁਸਾਰ ਜਦੋਂ ਤਕ ਉਹ ਤੇ ਪੀ. ਸੀ. ਬੀ. ਦੇ ਮੁਖੀ ਅਹਿਸਾਨ ਮਨੀ ਹਨ ਤਦ ਤਕ ਬਾਬਰ ਕਪਤਾਨ ਬਣਿਆ ਰਹੇਗਾ। ਬਾਬਰ ਨੂੰ ਅਜ਼ਹਰ ਅਲੀ ਦੀ ਜਗ੍ਹਾ ਹਾਲ ਹੀ ਵਿਚ ਪਾਕਿਸਤਾਨੀ ਟੀਮ ਦਾ ਟੈਸਟ ਕਪਤਾਨ ਨਿਯੁਕਤ ਕੀਤਾ ਗਿਆ ਸੀ।


author

Gurdeep Singh

Content Editor

Related News