ਗੰਗਾ 'ਚ ਮੈਡਲ ਵਹਾਉਣ ਜਾਣਾ ਡਰਾਮਾ, ਮੇਰੇ ਖ਼ਿਲਾਫ਼ ਦੋਸ਼ ਸਾਬਤ ਹੋਇਆ ਤਾਂ ਫਾਂਸੀ ਲਈ ਵੀ ਤਿਆਰ: ਬ੍ਰਿਜ ਭੂਸ਼ਣ

06/01/2023 11:44:30 AM

ਬਾਰਾਬੰਕੀ (ਵਾਰਤਾ)- ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ 'ਤੇ ਲਗਾਏ ਗਏ ਦੋਸ਼ਾਂ 'ਚੋਂ ਇਕ ਵੀ ਸਾਬਤ ਹੁੰਦਾ ਹੈ ਤਾਂ ਉਹ ਫਾਂਸੀ ਲਈ ਵੀ ਤਿਆਰ ਹਨ। ਇਕ ਦਿਨਾ ਦੌਰੇ 'ਤੇ ਇੱਥੇ ਆਏ ਸਿੰਘ ਨੇ ਰਾਮਨਗਰ ਵਿਧਾਨ ਸਭਾ ਹਲਕੇ ਦੇ ਮਹਾਦੇਵਾ ਆਡੀਟੋਰੀਅਮ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, 'ਮੈਡਲ ਗੰਗਾ 'ਚ ਵਹਾ ਦੇਣ ਨਾਲ ਮੈਨੂੰ ਫਾਂਸੀ ਨਹੀਂ ਹੋਵੇਗੀ, ਪਰ ਇਹ ਜ਼ਰੂਰ ਹੈ ਕਿ ਭਾਵੇਂ ਇਕ ਵੀ ਦੋਸ਼ ਮੇਰੇ ਖਿਲਾਫ ਸਾਬਤ ਹੋ ਗਿਆ ਤਾਂ ਮੈਂ ਖੁਦ ਫਾਂਸੀ 'ਤੇ ਲਟਕ ਜਾਵਾਂਗਾ।

ਇਹ ਵੀ ਪੜ੍ਹੋ: ISIS ਨੇ 'ਦਿ ਕੇਰਲਾ ਸਟੋਰੀ' ਦੀ ਸਕ੍ਰੀਨਿੰਗ 'ਤੇ ਥੀਏਟਰ ਮਾਲਕ ਨੂੰ ਦਿੱਤੀ ਧਮਕੀ, ਕਿਹਾ-ਬੰਬ ਨਾਲ ਉਡਾ ਦਿਆਂਗੇ

ਉਨ੍ਹਾਂ ਕਿਹਾ, ''ਮੈਂ ਲਗਾਤਾਰ ਪੁੱਛ ਰਿਹਾ ਹਾਂ ਕਿ ਇਹ ਸਭ ਕਦੋਂ, ਕਿੱਥੇ ਅਤੇ ਕਿਸ ਨਾਲ ਹੋਇਆ। ਚਾਰ ਮਹੀਨੇ ਬੀਤ ਗਏ ਹਨ, ਮੇਰੇ 'ਤੇ ਦੋਸ਼ ਲੱਗੇ ਹਨ, ਪਰ ਮੇਰੇ ਖਿਲਾਫ ਇਕ ਵੀ ਸਬੂਤ ਨਹੀਂ ਦਿੱਤਾ ਗਿਆ ਹੈ। ਅੱਜ ਵੀ ਮੈਂ ਕਹਿ ਰਿਹਾ ਹਾਂ ਕਿ ਜੇਕਰ ਇੱਕ ਵੀ ਇਲਜ਼ਾਮ ਸਾਬਤ ਹੋ ਗਿਆ ਤਾਂ ਮੈਂ ਫਾਂਸੀ 'ਤੇ ਲਟਕ ਜਾਵਾਂਗਾ। ਮੈਂ ਅੱਜ ਵੀ ਇਸ 'ਤੇ ਕਾਇਮ ਹਾਂ। ਪਹਿਲਵਾਨ ਮੈਡਲ ਗੰਗਾ 'ਚ ਵਹਾਉਣ ਚਲੇ ਗਏ ਪਰ ਮੈਡਲ ਗੰਗਾ ਵਿਚ ਵਹਾਉਣ ਨਾਲ ਬ੍ਰਿਜਭੂਸ਼ਣ ਸਿੰਘ ਨੂੰ ਫਾਂਸੀ ਨਹੀਂ ਹੋਣ ਵਾਲੀ। ਇਹ ਸਿਰਫ਼ ਇੱਕ ਭਾਵਨਾਤਮਕ ਡਰਾਮਾ ਹੈ। ਜੇਕਰ ਸਬੂਤ ਹੈ ਤਾਂ ਪੁਲਸ ਨੂੰ ਦਿਓ ਅਤੇ ਅਦਾਲਤ ਨੂੰ ਦਿਓ। ਉਹ ਮੈਨੂੰ ਫਾਂਸੀ ਦੇਵੇਗਾ।" 

ਇਹ ਵੀ ਪੜ੍ਹੋ: ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਪਿਓ ਨੇ ਧੀ 'ਤੇ ਚਾਕੂ ਨਾਲ ਕੀਤੇ 25 ਵਾਰ, ਦਿੱਤੀ ਬੇਰਹਿਮ ਮੌਤ

ਉਨ੍ਹਾਂ ਕਿਹਾ, ''ਮੈਂ ਇਨ੍ਹਾਂ ਖਿਡਾਰੀਆਂ ਨਾਲ ਵੈਰ ਨਹੀਂ ਰੱਖਦਾ ਇਹ ਮੇਰੇ ਬੱਚਿਆਂ ਵਾਂਗ ਹਨ। ਉਨ੍ਹਾਂ ਦੀ ਸਫ਼ਲਤਾ ਵਿੱਚ ਮੇਰਾ ਖੂਨ-ਪਸੀਨਾ ਲੱਗਾ ਹੈ।'' 10 ਮਹੀਨੇ ਪਹਿਲਾਂ ਤੱਕ ਹਰ ਕੋਈ ਮੈਨੂੰ ਕੁਸ਼ਤੀ ਦਾ ਦੇਵਤਾ ਆਖਦਾ ਸੀ। ਉਨ੍ਹਾਂ ਕਿਹਾ ਕਿ ਜੋ ਟੀਮ ਮੇਰੇ ਕਾਰਜਕਾਲ ਦੌਰਾਨ 20ਵੇਂ ਨੰਬਰ 'ਤੇ ਸੀ, ਉਹੀ ਭਾਰਤੀ ਟੀਮ ਹੁਣ ਚੋਟੀ ਦੇ ਪੰਜ 'ਚ ਆ ਗਈ ਹੈ। ਓਲੰਪਿਕ ਵਿੱਚ 7 ਵਿੱਚੋਂ 5 ਮੈਡਲ ਮੇਰੇ ਕਾਰਜਕਾਲ ਦੌਰਾਨ ਆਏ।'

ਇਹ ਵੀ ਪੜ੍ਹੋ: ਜੇਕਰ 2024 ਦੀਆਂ ਚੋਣਾਂ ਜਿੱਤਦੇ ਨੇ ਟਰੰਪ ਤਾਂ ਚੁੱਕਣਗੇ ਇਹ ਵੱਡਾ ਕਦਮ, ਪ੍ਰਵਾਸੀਆਂ ਨੂੰ ਲੱਗੇਗਾ ਝਟਕਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News