ਆਖ਼ਰ ਕਿਉਂ ਕੇ. ਐੱਲ. ਰਾਹੁਲ ਨੇ ਪੰਜਾਬ ਕਿੰਗਜ਼ ਨੂੰ ਛੱਡਣ ਦਾ ਕੀਤਾ ਸੀ ਫ਼ੈਸਲਾ, ਖ਼ੁਦ ਕੀਤਾ ਖ਼ੁਲਾਸਾ

Monday, Mar 21, 2022 - 03:32 PM (IST)

ਆਖ਼ਰ ਕਿਉਂ ਕੇ. ਐੱਲ. ਰਾਹੁਲ ਨੇ ਪੰਜਾਬ ਕਿੰਗਜ਼ ਨੂੰ ਛੱਡਣ ਦਾ ਕੀਤਾ ਸੀ ਫ਼ੈਸਲਾ, ਖ਼ੁਦ ਕੀਤਾ ਖ਼ੁਲਾਸਾ

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਨਵੇਂ ਸੀਜ਼ਨ ’ਚ ਦੋ ਨਵੀਆਂ ਟੀਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਲਖਨਊ ਸੁਪਰ ਜਾਇੰਟਸ ਨੇ ਕੇ. ਐੱਲ. ਰਾਹੁਲ ਨੂੰ ਟੀਮ ਦਾ ਕਪਤਾਨ ਬਣਾਇਆ ਹੈ ਜਦਕਿ ਹਾਰਦਿਕ ਪੰਡਯਾ ਗੁਜਰਾਤ ਲਾਇਨਜ਼ ਦੇ ਕਪਤਾਨ ਹੋਣਗੇ। ਹਾਰਦਿਕ ਨੂੰ ਮੁੰਬਈ ਇੰਡੀਅਨਜ਼ ਟੀਮ ਨੇ ਬਰਕਰਾਰ ਰੱਖਿਆ ਸੀ, ਜਦੋਂਕਿ ਰਾਹੁਲ ਨੇ ਪੰਜਾਬ ਕਿੰਗਜ਼ ਨੂੰ ਖ਼ੁਦ ਨੂੰ ਛੱਡਣ ਦੀ ਗੁਜ਼ਾਰਸ਼ ਕੀਤੀ ਸੀ। ਰਾਹੁਲ ਨੇ ਹੁਣ ਟੀਮ ਤੋਂ ਖ਼ੁਦ ਨੂੰ ਵੱਖ ਕੀਤੇ ਜਾਣ ਦੇ ਫ਼ੈਸਲੇ ’ਤੇ ਗੱਲ ਕੀਤੀ ਹੈ।

ਇਹ ਵੀ ਪੜ੍ਹੋ : ਸ਼ਾਟ ਪੁੱਟ ਖਿਡਾਰੀ ਤੂਰ ਵਿਸ਼ਵ ਇੰਡੋਰ ਚੈਂਪੀਅਨਸ਼ਿਪ 'ਚ ਸਹੀ ਥ੍ਰੋਅ ਕਰਨ 'ਚ ਰਹੇ ਅਸਫਲ

ਰਾਹੁਲ ਨੇ ਕਿਹਾ, ‘ਮੈਂ ਚਾਰ ਸਾਲ ਉਨ੍ਹਾਂ ਨਾਲ ਰਿਹਾਂ ਅਤੇ ਇਸ ਟੀਮ ਨਾਲ ਮੇਰਾ ਤਜਰਬਾ ਬਹੁਤ ਵਧੀਆ ਰਿਹਾ। ਮੈਂ ਸਿਰਫ਼ ਇਹ ਦੇਖਣਾ ਚਾਹੁੰਦਾ ਕਿ ਜੇ ਮੈਂ ਨਵਾਂ ਸਫ਼ਰ ਸ਼ੁਰੂ ਕਰਦਾ ਹਾਂ ਤਾਂ ਮੇਰੇ ਕੋਲ ਹੋਰ ਕੀ-ਕੀ ਹੈ, ਜੋ ਮੈਂ ਕਰ ਸਕਦਾ ਹਾਂ। ਪਿਛਲੇ ਸੀਜ਼ਨ ’ਚ ਪੰਜਾਬ ਕਿੰਗਜ਼ ਦੀ ਕਪਤਾਨ ਕਰਨ ਵਾਲੇ ਰਾਹੁਲ ਨੇ ਟੀਮ ਨੂੰ ਆਈ. ਪੀ. ਐੱਲ. ਦੇ ਨਵੇਂ ਸੀਜ਼ਨ ਲਈ ਹੋਣ ਵਾਲੀ ਮੈਗਾ ਨਿਲਾਮੀ ਤੋਂ ਪਹਿਲਾਂ ਖ਼ੁਦ ਨੂੰ ਛੱਡਣ ਦੀ ਗੁਜ਼ਾਰਸ਼ ਕੀਤੀ ਸੀ। ਲਖਨਊ ਸੁਪਰ ਜਾਇੰਟਸ ਦੀ ਟੀਮ ਨੇ ਰਾਹੁਲ ਨੂੰ ਆਪਣੀ ਟੀਮ ਦਾ ਕਪਤਾਨ ਬਣਾਉਣ ਲਈ ਸੰਪਰਕ ਕੀਤਾ ਸੀ।

ਪੰਜਾਬ ਕਿੰਗਜ਼ ਦੇ ਕੋਚ ਅਨਿਲ ਕੁੰਬਲੇ ਨੇ ਕੇ. ਐੱਲ. ਰਾਹੁਲ ਦੇ ਟੀਮ ਨੂੰ ਛੱਡਣ ’ਤੇ ਬਿਆਨ ਦਿੱਤਾ ਹੈ। ਕੁੰਬਲੇ ਦਾ ਕਹਿਣਾ ਕਿ ਕਿ ਫ੍ਰੈਂਚਾਇਜ਼ੀ ਟੀਮ ਦੇ ਕਪਤਾਨ ਰਾਹੁਲ ਨੂੰ ਟੀਮ ਨਾਲ ਬਰਕਰਾਰ ਰੱਖਣਾ ਚਾਹੁੰਦੀ ਸੀ ਪਰ ਰਾਹੁਲ ਟੀਮ ਨੂੰ ਛੱਡਣਾ ਚਾਹੁੰਦੇ ਸੀ। ਰਾਹੁਲ ਦੇ ਫ਼ੈਸਲੇ ਦਾ ਸਨਮਾਨ ਕਰਦਿਆਂ ਟੀਮ ਨੇ ਉਨ੍ਹਾਂ ਨੂੰ ਛੱਡਣ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ : ਟੇਲਰ ਫ੍ਰਿਟਜ਼ ਨੇ ਰੋਕਿਆ ਨਡਾਲ ਦਾ ਜੇਤੂ ਰੱਥ, ਜਿੱਤਿਆ ਇੰਡੀਅਨ ਵੇਲਜ਼ ਦਾ ਖ਼ਿਤਾਬ

ਕੁੰਬਲੇ ਨੇ ਕਿਹਾ ਸੀ,‘ਅਸੀਂ ਯਕੀਨਨ ਤੌਰ ’ਤੇ ਉਸ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਸੀ ਕਿਉਂਕਿ ਉਸ ਨੂੰ ਲਗਾਤਾਰ ਦੋ ਸਾਲ ਟੀਮ ਦਾ ਕਪਤਾਨ ਬਣਾਈ ਰੱਖਣ ਪਿੱਛੇ ਇਹੀ ਸਭ ਤੋਂ ਵੱਡੀ ਵਜ੍ਹਾ ਸੀ। ਇਹ ਵੱਖਰੀ ਗੱਲ ਸੀ ਕਿ ਉਸ ਨੇ ਨਿਲਾਮੀ ਲਈ ਜਾਣ ਦਾ ਫ਼ੈਸਲਾ ਕੀਤਾ। ਅਸੀਂ ਉਸ ਦਾ ਸਨਮਾਨ ਕਰਦੇ ਹਾਂ ਅਤੇ ਉਸ ਵੱਲੋਂ ਲਏ ਫ਼ੈਸਲੇ ਦਾ ਵੀ ਸਨਮਾਨ ਕੀਤਾ। ਇਹ ਖਿਡਾਰੀ ਦਾ ਆਪਣਾ ਅਧਿਕਾਰ ਹੈ ਕਿ ਉਹ ਕੀ ਕਰਨਾ ਚਾਹੁੰਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News