IPL 2020 ਨਿਲਾਮੀ : 29 ਵਿਦੇਸ਼ੀਆਂ ਸਮੇਤ 73 ਖਿਡਾਰੀਆਂ ਦੀ ਲੱਗੇਗੀ ਬੋਲੀ

12/19/2019 10:37:24 AM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ 2020 ਦੇ ਅਗਲੇ ਸੀਜ਼ਨ ਦੀ ਇੱਥੇ ਵੀਰਵਾਰ ਨੂੰ ਹੋਣ ਵਾਲੀ ਨਿਲਾਮੀ 'ਚ ਖਿਡਾਰੀਆਂ ਦੀ ਮੰਡੀ ਫਿਰ ਸੱਜਣ ਵਾਲੀ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਰਹੇਗੀ ਕਿ ਇਸ ਵਾਰ ਨਿਲਾਮੀ 'ਚ ਕਿਹੜਾ ਖਿਡਾਰੀ ਸਭ ਤੋਂ ਮਹਿੰਗਾ ਵਿੱਕਦਾ ਹੈ। ਨਿਲਾਮੀ 'ਚ ਕੁਲ 332 ਖਿਡਾਰੀ ਕਿਸਮਤ ਅਜ਼ਮਾਉਣਗੇ ਅਤੇ ਇਨ੍ਹਾਂ 'ਚੋਂ 29 ਵਿਦੇਸ਼ੀਆਂ ਸਣੇ 73 ਖਿਡਾਰੀਆਂ ਨੂੰ ਖਰੀਦਿਆ ਜਾਵੇਗਾ।PunjabKesari
ਆਈ. ਪੀ. ਐੱਲ. ਨਿਲਾਮੀ ਦਾ ਇਤਿਹਾਸ ਹੈ ਕਿ ਹਰ ਵਾਰ ਕੋਈ ਅਜਿਹਾ ਖਿਡਾਰੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਿਸ ਦੇ ਲਈ ਰੱਜ ਕੇ ਬੋਲੀ ਲੱਗਦੀ ਹੈ ਅਤੇ ਉਹ ਰਾਤੋਂ ਰਾਤ ਸਭ ਤੋਂ ਵੱਡਾ ਕਰੋੜਪਤੀ ਬਣ ਜਾਂਦਾ ਹੈ। ਆਈ. ਪੀ.ਐੱਲ. ਟੀਮਾਂ ਨੇ ਜੋ ਖਿਡਾਰੀ ਰਿਟੇਨ ਕੀਤੇ ਹਨ ਉਨ੍ਹਾਂ 'ਚ ਰਾਇਲ ਚੈਲੇਂਜਰਜ਼ ਬੇਂਗਲੁਰੂ ਟੀਮ ਦੇ ਕਪਤਾਨ ਵਿਰਾਟ ਕੋਹਲੀ 17 ਕਰੋੜ ਰੁਪਏ ਦੀ ਕੀਮਤ ਦੇ ਨਾਲ ਇਸ ਲੀਗ ਦੇ ਸਭ ਤੋਂ ਮਹਿੰਗੇ ਖਿਡਾਰੀ ਹਨ। ਚੇਂਨਈ ਸੁਪਰਕਿੰਗਜ਼ ਦੇ ਮਹਿੰਦਰ ਸਿੰਘ ਧੋਨੀ, ਮੁੰਬਈ ਇੰਡੀਅਨਜ਼ ਦੇ ਰੋਹਿਤ ਸ਼ਰਮਾ ਅਤੇ ਦਿੱਲੀ ਕੈਪੀਟਲਸ ਦੇ ਰਿਸ਼ਭ ਪੰਤ ਦੀ ਕੀਮਤ 15-15 ਕਰੋੜ ਰੁਪਏ ਹੈ।

ਰਿਟੇਨ ਖਿਡਾਰੀ

ਖਿਡਾਰੀ                              ਟੀਮ                                ਕੀਮਤ (ਰੁਪਏ 'ਚ)
ਵਿਰਾਟ ਕੋਹਲੀ                    ਰਾਇਲ ਚੈਲੰਜਰਸ ਬੇਂਗਲੂਰ          17 ਕਰੋੜ
ਮਹਿੰਦਰ ਸਿੰਘ ਧੋਨੀ              ਚੇਨਈ ਸੁਪਰ ਕਿੰਗਜ਼                 15 ਕਰੋੜ
ਰੋਹਿਤ ਸ਼ਰਮਾ                     ਮੁੰਬਈ ਇੰਡੀਅਨਸ                     15 ਕਰੋੜ
ਰਿਸ਼ਭ ਪੰਤ                        ਦਿੱਲੀ ਕੈਪੀਟਨਸ                      15 ਕਰੋੜ
ਸੁਰੇਸ਼ ਰੈਨਾ                        ਚੇਨਈ ਸੁਪਰ ਕਿੰਗਜ਼                 11 ਕਰੋੜ
ਲੋਕੇਸ਼ ਰਾਹੁਲ                     ਕਿੰਗਜ਼ ਇਲੈਵਨ ਪੰਜਾਬ               11 ਕਰੋੜ
ਸੁਨੀਲ ਨਾਰਾਇਣ                 ਕੋਲਕਾਤਾ ਨਾਈਟ ਰਾਈਡਰਸ        2.50 ਕਰੋੜ
ਹਾਰਦਿਕ ਪੰਡਯਾ                 ਮੁੰੰਬਈ ਇੰਡੀਅਨਸ                     11 ਕਰੋੜ
ਸਟੀਵ ਸਮਿੱਥ                    ਰਾਜਸਥਾਨ ਰਾਇਲਸ                  12.50 ਕਰੋੜ
ਬੇਨ ਸਟੋਕਸ                      ਰਾਜਸਥਾਨ ਰਾਇਲਸ                  12.50 ਕਰੋੜ
ਏ. ਬੀ. ਡਿਵੀਲੀਅਰਸ          ਰਾਇਲ ਚੈਲੰਜ਼ਰਸ ਬੇਂਗਲੂਰ            1 ਕਰੋੜ
ਡੇਵਿਡ ਵਾਰਨਰ                  ਸਨਰਾਈਜ਼ਰਸ ਹੈਦਰਾਬਾਦ           12.50 ਕਰੋੜ
ਮਨੀਸ਼ ਪਾਂਡੇ                      ਸਨਰਾਈਜ਼ਰਸ ਹੈਦਰਾਬਾਦ           11 ਕਰੋੜ

PunjabKesariਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੂੰ 2015 ਦੀ ਨੀਲਾਮੀ 'ਚ ਦਿੱਲੀ ਨੇ 16 ਕਰੋੜ ਰੁਪਏ ਦੀ ਹੈਰਾਨ ਕਰ ਦੇਣ ਵਾਲੀ ਕੀਮਤ 'ਚ ਖਰੀਦਿਆ ਸੀ। ਯੁਵਾਰਾਜ ਸਿੰਘ ਨੂੰ 2014 'ਚ ਬੇਂਗਲੁਰੂ ਨੇ 14 ਕਰੋੜ 'ਚ ਖਰੀਦਿਆ ਸੀ। 2016 ਦੀ ਨੀਲਾਮੀ 'ਚ ਬੇਂਗਲੁਰੂ ਨੇ ਸ਼ੇਨ ਵਾਟਸਨ ਨੂੰ 9.5 ਕਰੋੜ, 2017 'ਚ ਨਵੀਂ ਟੀਮ ਰਾਇਜਿੰਗ ਪੁਣੇ ਸੁਪਰਜਾਇੰਟਸ ਨੇ ਬੇਨ ਸਟੋਕਸ ਨੂੰ 14.50 ਕਰੋੜ, 2018 'ਚ ਰਾਜਸਥਾਨ ਨੇ ਸਟੋਕਸ ਨੂੰ 12.30 ਕਰੋੜ ਅਤੇ 2019 ਦੀ ਨੀਲਾਮੀ 'ਚ ਪੰਜਾਬ ਨੇ ਜੈ ਦੇਵ ਉਨਾਦਕਟ ਅਤੇ ਵਰੁਣ ਚੱਕਰਵਰਤੀ ਨੂੰ 8.4 ਕਰੋੜ ਰੁਪਏ 'ਚ ਖਰੀਦਿਆ ਸੀ। ਉਨਾਦਕਟ ਨੂੰ 2018 ਦੀ ਨੀਲਾਮੀ 'ਚ 11.50 ਕਰੋੜ ਰੁਪਏ ਮਿਲੇ ਸਨ। ਦਿਨੇਸ਼ ਕਾਰਤਿਕ ਨੂੰ ਦਿੱਲੀ ਨੇ 2014 'ਚ 12.50 ਕਰੋੜ, ਕੋਲਕਾਤਾ ਨੇ 2011 'ਚ ਗੌਤਮ ਗੰਭੀਰ ਨੂੰ 11.40 ਕਰੋੜ ਅਤੇ ਚੇਂਨਈ ਨੇ 2012 'ਚ ਰਵਿੰਦਰ ਜਡੇਜਾ ਨੂੰ 9.72 ਕਰੋੜ ਰੁਪਏ 'ਚ ਖਰੀਦਿਆ ਸੀ।

ਇਸ ਵਾਰ ਜ਼ਿਆਦਾਤਰ ਬੇਸ ਪ੍ਰਾਈਜ਼ 2 ਕਰੋੜ

ਨਿਲਾਮੀ ਵਿਚ ਇਸ ਵਾਰ 2 ਕਰੋੜ ਰੁਪਏ ਤੋਂ ਜ਼ਿਆਦਾ ਬੇਸ ਪ੍ਰਾਈਸ ਵਿਚ ਜਿੱਥੇ ਸਾਰੇ ਵਿਦੇਸ਼ੀ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ, ਉਥੇ ਹੀ ਇਸ ਦੇ ਬਾਅਦ 1.5 ਕਰੋੜ ਰੁਪਏ ਦੇ ਦੂਸਰੇ ਬ੍ਰੈਕੇਟ ਵਿਚ ਰਾਬਿਨ ਉਥੱਪਾ ਇਕੱਲਾ ਭਾਰਤੀ ਹੈ। ਆਈ. ਪੀ. ਐੱਲ. ਨਿਲਾਮੀ ਲਈ ਸ਼ੁਰੂਆਤ ਵਿਚ ਰਜਿਸਟਰਡ ਖਿਡਾਰੀਆਂ ਦੀ ਗਿਣਤੀ 971 ਸੀ, ਜਿਸ ਨੂੰ 8 ਫਰੈਂਚਾਈਜ਼ੀਆਂ ਦੀ ਆਖਰੀ ਸੂਚੀ ਤੋਂ ਬਾਅਦ ਘਟਾ ਕੇ 332 ਕਰ ਦਿੱਤਾ ਗਿਆ ਹੈ ਅਤੇ 3 ਐਸੋਸੀਏਸ਼ ਰਾਸ਼ਟਰ ਦੇ ਖਿਡਾਰੀ ਸ਼ਾਮਲ ਹਨ। ਨਿਲਾਮੀ ਵਿਚ 73 ਖਿਡਾਰੀਆਂ ਨੂੰ ਖਰੀਦਿਆ ਜਾਣਾ ਹੈ, ਜਿਨ੍ਹਾਂ ਵਿਚ ਵਿਦੇਸ਼ੀਆਂ ਦੀ ਗਿਣਤੀ 29 ਹੋਵੇਗੀ।

ਕਿਹੜੀ ਟੀਮ ਕਿੰਨੇ ਖਿਡਾਰੀ ਖਰੀਦੇਗੀ
ਚੇਨਈ ਸੁਪਰ ਕਿੰਗਜ਼                    05
ਦਿੱਲੀ ਕੈਪੀਟਲਸ                       11
ਕਿੰਗਜ਼ ਇਲੈਵਨ ਪੰਜਾਬ                09
ਕੋਲਕਾਤਾ ਨਾਈਟ ਰਾਈਡਰਸ         11
ਮੁੰਬਈ ਇੰਡੀਅਨਸ                      07
ਰਾਜਸਥਾਨ ਰਾਇਲਸ                  11
ਰਾਇਲ ਚੈਲੰਜ਼ਰਸ ਬੇਂਗਲੂਰ          12
ਸਨਰਾਈਜ਼ਰਸ ਹੈਦਰਾਬਾਦ          07

ਕਿਸ ਦੇ ਕੋਲ ਕਿੰਨੀ ਰਾਸ਼ੀ

ਚੇਨਈ ਸੁਪਰ ਕਿੰਗਜ਼            14.60 ਕਰੋੜ
ਦਿੱਲੀ ਕੈਪੀਟਲਸ                27.85 ਕਰੋੜ
ਕਿੰਗਜ਼ ਇਲੈਵਨ ਪੰਜਾਬ         42.70 ਕਰੋੜ
ਕੋਲਕਾਤਾ ਨਾਈਟ ਰਾਈਡਰਸ  35.65 ਕਰੋੜ
ਮੁੰਬਈ ਇੰਡੀਅਨਸ              13.05 ਕਰੋੜ
ਰਾਜਸਥਾਨ ਰਾਇਲਸ           28.90 ਕਰੋੜ
ਰਾਇਲ ਚੈਲੰਜਰਸ ਬੇਂਗਲੂਰ    27.90 ਕਰੋੜ
ਸਨਰਾਈਜ਼ਰਸ ਹੈਦਰਾਬਾਦ     17 ਕਰੋੜ


Related News