World Cup: ਕੋਹਲੀ ਦਾ ਵੱਡਾ ਖੁਲਾਸਾ, ਦੱਸਿਆ ਕਦੋਂ ਹੋਵੇਗੀ ਧਵਨ ਦੀ ਵਾਪਸੀ
Friday, Jun 14, 2019 - 01:05 AM (IST)

ਸਪੋਰਟਸ ਡੈੱਕਸ— ਇੰਗਲੈਂਡ ਵਿਚ ਚੱਲ ਰਹੇ ਆਈ. ਸੀ. ਸੀ. ਵਿਸ਼ਵ ਕੱਪ 'ਤੇ ਮੀਂਹ ਦਾ ਕਹਿਰ ਜਾਰੀ ਹੈ ਅਤੇ ਵੀਰਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹਾਈਵੋਲਟੇਜ ਮੁਕਾਬਲਾ ਮੀਂਹ ਕਾਰਣ ਬਿਨਾਂ ਟਾਸ ਹੋਏ ਰੱਦ ਐਲਾਨ ਕਰ ਦਿੱਤਾ ਗਿਆ। ਮੈਚ ਰੱਦ ਹੋਣ ਨਾਲ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਜਿਸ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਪਾਕਿਸਤਾਨ ਵਿਰੁੱਧ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੇਗਾ। ਉਹ ਅੰਗੂਠੇ ਦੀ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਟੀਮ ਤੋਂ ਬਾਹਰ ਹੋਏ ਸ਼ਿਖਰ ਧਵਨ ਦੇ ਬਾਰੇ 'ਚ ਉਨ੍ਹਾਂ ਨੇ ਖਾਸ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਧਵਨ ਵਾਪਸੀ ਕਦੋਂ ਕਰੇਗਾ।
ਕੋਹਲੀ ਨੇ ਕਿਹਾ ਕਿ ਧਵਨ ਕੁਝ ਹਫਤੇ ਤਕ ਪਲਾਸਟਰ 'ਚ ਰਹੇਗਾ। ਇਸ ਤੋਂ ਬਾਅਦ ਉਸਦੀ ਸੱਟ ਦਾ ਮੁਲਾਂਕਣ ਕੀਤਾ ਜਾਵੇਗਾ। ਕੋਹਲੀ ਨੇ ਕਿਹਾ ਕਿ ਧਵਨ ਦੂਜੇ ਪੜਾਅ ਤੇ ਸੈਮੀਫਾਈਨਲ ਦੇ ਲਈ ਹਾਜ਼ਰ ਰਹੇਗਾ। ਭਾਰਤੀ ਕ੍ਰਿਕਟ ਟੀਮ ਦੇ ਫੀਲਡਿੰਗ ਕੋਚ ਆਰ ਸ਼ੀਧਰ ਨੇ ਧਵਨ ਦੀ ਸੱਟ 'ਤੇ ਨਵੀਂ ਅੱਪਡੇਟ ਦਿੰਦੇ ਹੋਏ ਕਿਹਾ ਕਿ ਸਾਨੂੰ ਸ਼ਿਖਰ ਧਵਨ ਨੂੰ ਹਲਕੀ ਗੇਂਦਾਂ ਦੇ ਨਾਲ ਪਰਖਨਾ ਹੋਵੇਗਾ, ਫਿਰ ਹੋਲੀ-ਹੋਲੀ ਕ੍ਰਿਕਟ ਗੇਂਦਾਂ 'ਤੇ ਅੱਗੇ ਵਧਾਉਣਾ ਹੋਵੇਗਾ। ਇਹ ਇਕ ਚੁਣੌਤੀ ਹੋਵੇਗੀ।