ਜਦੋਂ ਵਿਨੋਦ ਕਾਂਬਲੀ ਨੇ ਛੂਹੇ ਆਪਣੇ ਦੋਸਤ ਸਚਿਨ ਦੇ ਪੈਰ
Thursday, Mar 22, 2018 - 02:21 PM (IST)

ਨਵੀਂ ਦਿੱਲੀ (ਬਿਊਰੋ)— ਮੁੰਬਈ ਟੀ-20 ਲੀਗ ਦੇ ਇਨਾਮ ਵੰਡ ਸਮਾਰੋਹ 'ਚ ਇਕ ਦਿਲ ਨੂੰ ਛੂਹ ਲੈਣ ਵਾਲਾ ਪਲ ਦੇਖਣ ਨੂੰ ਮਿਲਿਆ। ਮੁੰਬਈ 'ਚ ਖੇਡੀ ਜਾ ਰਹੀ ਟੀ-20 ਲੀਗ 'ਚ ਮੈਚ ਖਤਮ ਹੋਣ ਤੋਂ ਬਾਅਦ ਜਦੇਂ ਇਨਾਮ ਵੰਡ ਸਮਾਰੋਹ ਚਲ ਰਿਹਾ ਸੀ, ਤਾਂ ਉਸ ਸਮੇਂ ਵਿਨੋਦ ਕਾਂਬਲੀ ਨੇ ਸਚਿਨ ਦੇ ਪੈਰ ਛੂਹ ਲਏ। ਸਚਿਨ ਅਤੇ ਕਾਂਬਲੀ ਬਚਪਨ ਦੇ ਦੌਸਤ ਹਨ। ਦੋਵਾਂ ਦੇ ਨਾਂ ਸਕੂਲ ਲੈਵਲ 'ਤੇ ਰਿਕਾਰਡ ਸਾਂਝੇਦਾਰੀਆਂ ਦਰਜ ਹਨ। ਸਚਿਨ ਅਤੇ ਕਾਂਬਲੀ ਨੇ ਰਮਾਕਾਂਤ ਅਚਰੇਕਰ ਦੇ ਕੋਲ ਕ੍ਰਿਕਟ ਦੇ ਗੁਣ ਸਿਖੇ ਸਨ।
ਸ਼ੁਰਆਤੀ ਦਿਨਾਂ 'ਚ ਵਿਨੋਦ ਕਾਂਬਲੀ ਨੂੰ ਸਚਿਨ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਕ੍ਰਿਕਟਰ ਮੰਨਿਆ ਜਾਂਦਾ ਸੀ। ਕਾਂਬਲੀ ਨੇ ਆਪਣੀ ਪਾਰੀਆਂ ਨਾਲ ਇਸ ਨੂੰ ਸਹੀ ਸਾਬਤ ਕੀਤਾ ਸੀ। ਪਰ ਬਾਅਦ 'ਚ ਉਹ ਆਪਣਾ ਫਾਰਮ ਗੁਆ ਬੈਠੇ ਸਨ। ਇਸ ਦੌਰਾਨ ਸਚਿਨ ਅਤੇ ਕਾਂਬਲੀ ਦੇ ਰਿਸ਼ਤਿਆਂ 'ਚ ਕੁੜਤਨ ਵੀ ਆ ਗਈ, ਹਾਲਾਂਕਿ ਹੁਣ ਦੋਵਾਂ ਦੇ ਰਿਸ਼ਤੇ ਪਹਿਲਾਂ ਵਰਗੇ ਹੀ ਹੋ ਗਏ ਹਨ।
ਮੰਬਈ ਟੀ-20 ਲੀਗ ਦੇ ਫਾਈਨਲ 'ਚ ਸ਼ਿਵਾਜੀ ਪਾਰਕ 'ਚ ਲਾਇਂਸ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਟੀਮ ਦੇ ਮੈਂਟਰ ਵਿਨੋਦ ਕਾਂਬਲੀ ਹਨ। ਲੰਬੇ ਸਮੇਂ ਬਾਅਦ ਕਾਂਬਲੀ ਅਧਿਕਾਰਿਕ ਰੂਪ ਨਾਲ ਕ੍ਰਿਕਟ ਦੀ ਕਿਸੇ ਟੀਮ ਨਾਲ ਜੁੜੇ ਹਨ। ਇਸ ਮੈਚ ਦੇ ਬਾਅਦ ਵਿਨੋਦ ਕਾਂਬਲੀ ਜਦੋਂ ਰਨਰਅਪ ਟੀਮ ਦਾ ਮੈਡਲ ਲੈਣ ਪਹੁੰਚੇ ਤਾਂ ਸਚਿਨ ਨੇ ਇਹ ਮੈਡਲ ਉਨ੍ਹਾਂ ਨੂੰ ਪਹਿਨਾਇਆ। ਇਸ ਤੋਂ ਬਾਅਦ ਵਿਨੋਦ ਕਾਂਬਲੀ ਨੇ ਵੀ ਸਚਿਨ ਦੇ ਪੈਰ ਛੂਹ ਲਏ।