ਜਦੋਂ ਸ਼੍ਰੀਲੰਕਾਈ ਖਿਡਾਰੀ ਹੱਥੋਂ ਛੁੱਟਿਆ ਬੱਲਾ ਤਾਂ ਕੁਝ ਇਸ ਤਰ੍ਹਾਂ ਉਖੜ ਗਈਆਂ ਸਟੰਪਸ (ਵੀਡੀਓ)

09/07/2017 11:22:02 AM

ਕੋਲੰਬੋ— ਭਾਰਤ ਖਿਲਾਫ ਟੈਸਟ ਅਤੇ ਵਨਡੇ ਸੀਰੀਜ਼ ਵਿਚ ਕਲੀਨ ਸਵੀਪ ਹੋਣ ਦੇ ਬਾਅਦ ਸ਼੍ਰੀਲੰਕਾਈ ਟੀਮ ਬੁੱਧਵਾਰ ਨੂੰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿਚ ਖੇਡੇ ਗਏ ਟੀ-20 ਮੈਚ ਵਿਚ ਜਿੱਤ ਦੇ ਇਰਾਦੇ ਨਾਲ ਉਤਰੀ ਸੀ। ਮੇਜ਼ਬਾਨ ਦੇਸ਼ ਦੇ ਬੱਲੇਬਾਜ਼ਾਂ ਦੀ ਸ਼ੈਲੀ ਤੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਨਿਰਭੈ ਹੋ ਕੇ ਮੈਦਾਨ ਉੱਤੇ ਆਏ ਹਨ। ਟਾਸ ਜਿੱਤ ਕੇ ਵਿਰਾਟ ਕੋਹਲੀ ਨੇ ਉਪੁਲ ਥਰੰਗਾ ਦੀ ਅਗਵਾਈ ਵਾਲੀ ਸ਼੍ਰੀਲੰਕਾਈ ਟੀਮ ਨੂੰ ਪਹਿਲਾਂ ਬੱਲੇਬਾਜੀ ਲਈ ਬੁਲਾਇਆ। ਓਪਨਰਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਹਾਲਾਂਕਿ ਥੋੜ੍ਹੇ ਫਰਕ ਉੱਤੇ ਉਸਦੀਆਂ ਵਿਕਟਾਂ ਵੀ ਡਿੱਗਦੀਆਂ ਰਹੀਆਂ। ਪਰ ਡੈਬਿਊ ਕਰ ਰਹੇ ਦਿਲਸ਼ਾਨ ਮੁਨਾਵੀਰਾ ਦੀ ਪਹਿਲਕਾਰ ਬੱਲੇਬਾਜੀ ਵੇਖ ਹਰ ਕੋਈ ਹੈਰਾਨ ਸੀ। ਉਨ੍ਹਾਂ ਨੇ ਭਾਰਤੀ ਗੇਂਦਬਾਜਾਂ ਦੀ ਖੂਬ ਪਿਟਾਈ ਕੀਤੀ। ਚਾਰਾਂ ਖੂੰਝਿਆਂ ਵਿੱਚ ਉਨ੍ਹਾਂ ਨੇ ਸ਼ਾਰਟ ਬਰਸਾਏ। ਉਪੁਲ ਥਰੰਗਾ ਦੇ ਆਊਟ ਹੋਣ ਦੇ ਬਾਅਦ ਉਹ 3 ਤੀਸਰੇ ਨੰਬਰ ਉੱਤੇ ਬੱਲੇਬਾਜੀ ਕਰਨ ਆਏ ਸਨ।
ਉਸਦੀ ਬੱਲੇਬਾਜੀ ਵੇਖ ਕੇ ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਸ਼੍ਰੀਲੰਕਾ ਦੀ ਟੀਮ 200 ਦੌੜਾਂ ਦੇ ਸਕੋਰ ਨੂੰ ਪਾਰ ਕਰ ਜਾਵੇਗੀ। ਪਰ 12ਵੇਂ ਓਵਰ ਵਿਚ ਉਹ ਹੋਇਆ, ਜੋ ਮੇਜਬਾਨ ਦੇਸ਼ ਲਈ ਸਦਮੇ ਤੋਂ ਘੱਟ ਨਹੀਂ ਸੀ। ਚਾਇਨਾਮੈਨ ਗੇਂਦਬਾਜ ਕੁਲਦੀਪ ਯਾਦਵ ਗੇਂਦਬਾਜ਼ੀ ਲਈ ਆਏ। 28 ਸਾਲ ਦੇ ਮੁਨਾਵੀਰਾ ਉਸ ਸਮੇਂ ਸ਼ਾਨਦਾਰ ਲੈਅ ਵਿੱਚ ਸਨ। ਉਨ੍ਹਾਂ ਨੇ ਕੁਲਦੀਪ ਦੀ ਗੇਂਦ ਨੂੰ ਇੰਨੀ ਜ਼ੋਰ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਕਿ ਬੱਲਾ ਉਸਦੇ ਹੱਥ ਤੋਂ ਛੁੱਟ ਕੇ ਹਵਾ ਵਿੱਚ ਉਛਲ ਗਿਆ ਅਤੇ ਗੇਂਦ ਵਿਕਟਾਂ 'ਤੇ ਜਾ ਲੱਗੀ ਅਤੇ ਮੁਨਾਵੀਰਾ ਦੀ ਸ਼ਾਨਦਾਰ ਪਾਰੀ ਦਾ ਅੰਤ ਹੋ ਗਿਆ। ਇਹੀ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ। ਮੁਨਾਵੀਰਾ ਨੇ 29 ਗੇਂਦਾਂ ਦਾ ਸਾਹਮਣਾ ਕਰ ਕੇ 53 ਦੌੜਾਂ ਬਣਾਈਆਂ, ਜਿਸ ਵਿਚ 4 ਛੱਕੇ ਅਤੇ 5 ਚੌਕੇ ਸ਼ਾਮਲ ਸਨ।

 


Related News