ਕੁੜੀ ਨੂੰ ਪ੍ਰਵਾਸੀ ਨੌਜਵਾਨ ਨਾਲ ਫਰੈਂਡਸ਼ਿਪ ਕਰਨੀ ਪਈ ਮਹਿੰਗੀ, ਜੋ ਕੁਝ ਹੋਇਆ ਸੁਣ ਉਡਣਗੇ ਹੋਸ਼
Tuesday, Jun 25, 2024 - 01:08 PM (IST)
ਦੋਰਾਹਾ (ਵਿਨਾਇਕ) : ਦੋਰਾਹਾ ਨੇੜਲੇ ਪਿੰਡ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨੂੰ ਬਿਹਾਰੀ ਨੌਜਵਾਨ ਨਾਲ ਫਰੈਂਡਸ਼ਿਪ ਕਰਨੀ ਉਦੋਂ ਮਹਿੰਗੀ ਪੈ ਗਈ, ਜਦੋਂ ਉਕਤ ਨੌਜਵਾਨ ਨੇ ਲੜਕੀ ਦੀ ਜ਼ਬਰਦਸਤੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਕੇ ਲੁੱਟ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿਚ ਲੁੱਟ ਦਾ ਸ਼ਿਕਾਰ ਹੋਈ ਨਾਬਾਲਗ ਲੜਕੀ ਦੀ ਮਾਤਾ ਨੇ ਦੋਰਾਹਾ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਅਤੇ ਬਿਆਨ ਵਿਚ ਦੱਸਿਆ ਕਿ 4 ਸਾਲ ਪਹਿਲਾਂ ਉਸਨੇ ਪਿੰਡ ਦੇ ਹੀ ਇਕ ਪ੍ਰਵਾਸੀ ਮਜ਼ਦੂਰ ਦੇ ਲੜਕੇ ਨੂੰ ਰਿਸ਼ਤਾ ਕਰਵਾਇਆ ਸੀ। ਇਸ ਵਿਆਹ ਵਿਚ ਮੁਲਜ਼ਮ ਆਨੰਦ ਰਾਜ ਜੋ ਕਿ ਲੜਕੀ ਦੇ ਪਰਿਵਾਰ ਵੱਲੋਂ ਆਇਆ ਸੀ, ਨੇ ਉਸ ਦੀ ਲੜਕੀ (15 ਸਾਲ) ਨੂੰ ਵਰਗਲਾ ਕੇ ਉਸ ਨਾਲ ਫਰੈਂਡਸ਼ਿਪ ਕਰ ਲਈ ਅਤੇ ਉਸ ਦੀ ਅਸ਼ਲੀਲ ਵੀਡੀਓ ਆਪਣੇ ਮੋਬਾਈਲ ਵਿਚ ਰਿਕਾਰਡ ਕਰ ਲਈ ਅਤੇ ਅੱਗੇ ਆਪਣੇ ਦੋਸਤਾਂ ਨੂੰ ਵੀ ਭੇਜ ਦਿੱਤੀ।
ਇਹ ਵੀ ਪੜ੍ਹੋ : ਨੂੰਹ ਨਾਲ ਸਬੰਧਾਂ ਦੇ ਸ਼ੱਕ 'ਚ ਮਾਮਾ ਬਣਿਆ ਹੈਵਾਨ, ਭਾਣਜੇ ਨੂੰ ਦਿੱਤੀ ਰੂਹ ਕੰਬਾਊ ਮੌਤ
ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਆਨੰਦ ਰਾਜ ਉਸਦੀ ਲੜਕੀ ਨੂੰ ਬਲੈਕਮੇਲ ਕਰਦਾ ਰਿਹਾ ਹੈ ਅਤੇ ਅਸ਼ਲੀਲ ਵੀਡੀਓ ਦੇ ਨਾਂ ’ਤੇ ਉਸ ਤੋਂ 50 ਹਜ਼ਾਰ ਰੁਪਏ ਠੱਗ ਕੇ ਲੈ ਗਿਆ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਮੁਲਜ਼ਮ ਆਨੰਦ ਰਾਜ ਤੋਂ ਉਸ ਦਾ ਮੋਬਾਈਲ ਖੋਹ ਲਿਆ ਪਰ ਉਹ ਬਲੈਕਮੇਲ ਕੀਤੀ ਰਕਮ ਲੈ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਰਿਹਾ ਹੈ। ਹੁਣ ਮੁਲਜ਼ਮ ਉਨ੍ਹਾਂ ਨੂੰ ਫੋਨ ’ਤੇ ਧਮਕੀਆਂ ਦੇ ਰਿਹਾ ਹੈ ਅਤੇ ਬਲੈਕਮੇਲ ਕਰ ਰਿਹਾ ਹੈ। ਉਸਨੇ ਪੁਲਸ ਅਧਿਕਾਰੀ ਨੂੰ ਦੱਸਿਆ ਕਿ ਮੁਲਜ਼ਮ ਆਨੰਦ ਰਾਜ ਦੇ ਦੋਸਤ ਦੇ ਫੋਨ ਵਿਚ ਵੀ ਉਸ ਦੀ ਨਾਬਾਲਗ ਲੜਕੀ ਦੀ ਅਸ਼ਲੀਲ ਵੀਡੀਓ ਹੈ, ਜਿਹੜੇ ਹੁਣ ਉਸ ਨੂੰ ਬਲੈਕਮੇਲ ਕਰ ਰਹੇ ਹਨ। ਦੋਰਾਹਾ ਪੁਲਸ ਨੇ ਮੁਲਜ਼ਮ ਆਨੰਦ ਰਾਜ ਪੁੱਤਰ ਪ੍ਰਮੋਹਨ ਸ਼ਾਹ ਵਾਸੀ ਪਿੰਡ ਖੋਟਾ ਡਾਕਖਾਨਾ ਡੂਮਰ ਜ਼ਿਲ੍ਹਾ ਕਟਿਹਾਰ (ਬਿਹਾਰ) ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।