ਜਦੋਂ ਆਊਟ ਦੇਣ ''ਤੇ ਭੜਕੇ ਪ੍ਰਸ਼ੰਸਕ, ਫੌਜ ਦੀ ਲੈਣੀ ਪਈ ਮਦਦ, ਸਚਿਨ ਨੂੰ ਖੁਦ ਆਉਣਾ ਪਿਆ ਸੀ ਗਰਾਊਂਡ

05/26/2017 2:36:05 PM

ਨਵੀਂ ਦਿੱਲੀ— 19 ਫਰਵਰੀ 1999 ਨੂੰ ਭਾਰਤ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ''ਚ ਸਚਿਨ ਦੇ ਆਊਟ ਹੋਣ ''ਤੇ ਖੂਬ ਵਿਵਾਦ ਹੋਇਆ ਸੀ। ਇਸ ਨੂੰ ਅੰਪਾਇਰਿੰਗ ਡਸੀਜ਼ਨ ਕਹੀਏ ਜਾਂ ਕ੍ਰਿਕਟ ਰੂਲਸ ਦੀ ਖਾਮੀ, ਜਿਸ ਦੇ ਚਲਦੇ ਸਚਿਨ ਬੇਵਜ੍ਹਾ ਆਊਟ ਹੋ ਗਏ ਸਨ। ਇਸ ਤੋਂ ਬਾਅਦ ਪੂਰੇ ਗਰਾਊਂਡ ''ਚ ਪ੍ਰਸ਼ੰਸਕ ਇਸ ਤਰ੍ਹਾਂ ਭੜਕੇ ਕਿ ਪੁਲਸ ਤੇ ਆਰਮੀ ਤੋਂ ਸਹਾਇਤਾ ਲੈਣੀ ਪਈ ਬਾਅਦ ''ਚ ਕ੍ਰਿਕਟ ਦੇ ਭਗਵਾਨ ਸਚਿਨ ਨੂੰ ਖੁਦ ਮੈਦਾਨ ''ਤੇ ਆ ਕੇ ਪ੍ਰਸ਼ੰਸਕਾਂ ਨੂੰ ਸ਼ਾਂਤ ਕਰਵਾਉਣਾ ਪਿਆ ਸੀ।
ਪਾਕਿਸਤਾਨ ਖਿਲਾਫ ਏਸ਼ੀਅਨ ਟੈਸਟ ਚੈਂਪੀਅਨਸ਼ਿਪ ਮੈਚ ਦਾ ਚੌਥਾ ਦਿਨ ਸੀ। ਭਾਰਤ ਨੂੰ ਜਿੱਤ ਲਈ 279 ਦੌੜਾਂ ਚਾਹੀਦੀਆਂ ਸਨ ਅਤੇ ਟੀਮ ਨੇ 2 ਵਿਕਟਾਂ ਗੁਆ ਕੇ 145 ਦੌੜਾਂ ਬਣਾ ਲਈਆਂ ਸਨ। ਸਚਿਨ ਤੇਂਦੁਲਕਰ ਨੇ ਤੀਜੀ ਦੌੜ ਹਾਸਲ ਕਰਨ ਦੇ ਕ੍ਰਮ ''ਚ ਨਾਨ ਸਟਰਾਈਕ ਐਂਡ ''ਤੇ ਕ੍ਰੀਜ਼ ''ਤੇ ਬੱਲਾ ਰੱਖ ਦਿੱਤਾ, ਪਰ ਸ਼ੋਇਬ ਦਾ ਪੈਰ ਲੱਗਣ ''ਤੇ ਉਨ੍ਹਾਂ ਦਾ ਬੱਲਾ ਜ਼ਮੀਨ ਤੋਂ ਉੱਠ ਗਿਆ। ਉਸੇ ਸਮੇਂ ਗੇਂਦ ਸਟੰਪ ''ਤੇ ਵੱਜੀ ਅਤੇ ਸਚਿਨ ਦੌੜ ਆਊਟ ਕਰਾਰ ਦਿੱਤੇ ਗਏ। ਭਾਰਤ ਇਹ ਟੈਸਟ 46 ਦੌੜਾਂ ਨਾਲ ਹਾਰ ਗਿਆ।


Related News