JEE ਦਾ ਪੇਪਰ ਦੇਣ ਵਾਲੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਅੱਜ ਆਉਣਾ ਸੀ ਇਮਤਿਹਾਨ ਦਾ Result

Thursday, Apr 25, 2024 - 10:30 AM (IST)

JEE ਦਾ ਪੇਪਰ ਦੇਣ ਵਾਲੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਅੱਜ ਆਉਣਾ ਸੀ ਇਮਤਿਹਾਨ ਦਾ Result

ਖਰੜ (ਰਣਬੀਰ) : ਦੁਸਹਿਰਾ ਗਰਾਊਡ ਨੇੜੇ ਸਥਿਤ ਆਸਥਾ ਇਨਕਲੇਵ-2 ਦੇ ਫਲੈਟ ’ਚ ਨੌਜਵਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਤਫ਼ਤੀਸ਼ੀ ਅਫ਼ਸਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਫਲੈਟ ਦੀ ਦੂਜੀ ਮੰਜ਼ਿਲ 'ਤੇ ਰਹਿਣ ਵਾਲੇ ਕੈਥਲ ਨਾਲ ਸਬੰਧਿਤ ਅਤੇ ਮੋਹਾਲੀ ਵਿਖੇ ਨਿੱਜੀ ਟੈਲੀਕਮਿਊਨੀਕੇਸ਼ਨ ਕੰਪਨੀ ’ਚ ਕੰਮ ਕਰਦਾ ਚੰਦਰਹਾਸ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਇਸ ਫਲੈਟ ਅੰਦਰ ਆਪਣੀ ਪਤਨੀ ਸਣੇ 17 ਸਾਲਾ ਪੁੱਤਰ ਸਮਰੱਥ ਨਾਲ ਰਹਿ ਰਿਹਾ ਸੀ, ਜੋ ਕਿ ਬਾਰ੍ਹਵੀਂ ਪਾਸ ਸੀ ਅਤੇ ਉਸ ਵੱਲੋਂ ਜੇ. ਈ. ਈ. ਦਾ ਪੇਪਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ DC ਨੇ ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮ, ਪੜ੍ਹੋ ਪੂਰੀ ਖ਼ਬਰ

ਸਮਰੱਥ ਦਾ 25 ਅਪ੍ਰੈਲ ਮਤਲਬ ਕਿ ਅੱਜ ਨਤੀਜਾ ਆਉਣਾ ਸੀ। ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਉਹ ਉੱਪਰਲੇ ਕਮਰੇ ’ਚ ਜਾ ਕੇ ਪੜ੍ਹਾਈ ਕਰਨ ਲੱਗਾ ਸੀ। ਬੁੱਧਵਾਰ ਸਵੇਰੇ ਕਰੀਬ 6 ਵਜੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰੋਂ ਦਰਵਾਜ਼ਾ ਬੰਦ ਸੀ ਤੇ ਆਵਾਜ਼ ਦੇਣ ’ਤੇ ਵੀ ਉਸ ਵੱਲੋਂ ਕੋਈ ਜਵਾਬ ਨਾ ਮਿਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਜਾਰੀ ਹੋਈ ਚਿਤਾਵਨੀ, ਮੌਸਮ ਵਿਭਾਗ ਨੇ ਕਿਸਾਨਾਂ ਨੂੰ ਵੀ ਕੀਤਾ ਅਲਰਟ

ਦਰਵਾਜ਼ਾ ਤੋੜਨ ਤੋਂ ਬਾਅਦ ਅੰਦਰ ਜਾ ਕੇ ਦੇਖਿਆ ਗਿਆ ਤਾਂ ਉਸ ਨੇ ਫ਼ਾਹਾ ਲਿਆ ਹੋਇਆ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਕੁਦਰਤੀ ਹੈ, ਉਸ ਨੇ ਅਚਾਨਕ ਪੜ੍ਹਾਈ ਦੀ ਟੈਨਸ਼ਨ ਲੈਣ ਕਾਰਨ ਮਾਨਸਿਕ ਤਣਾਅ ’ਚ ਅਜਿਹਾ ਕਦਮ ਚੁੱਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News