ਸ਼ਾਨੇਬਾਜ਼ੀ ਦੇ ਬਾਹਰ ਹੋਣ ''ਤੇ ਹਿਨਾ ਨੇ ਕਿਹਾ-ਭਾਰਤ ਨੂੰ ਇਕਜੁੱਟ ਰਹਿਣਾ ਪਵੇਗਾ
Friday, Jul 19, 2019 - 02:48 AM (IST)

ਨਵੀਂ ਦਿੱਲੀ- ਪਿਸਟਲ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਇੰਨਾ ਵੱਡਾ ਦੇਸ਼ ਹੈ ਕਿ ਉਹ 2022 ਰਾਸ਼ਟਰਮੰਡਲ ਖੇਡਾਂ ਤੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕਰਨ ਦੇ ਆਯੋਜਕਾਂ ਦੇ ਫੈਸਲੇ ਵਿਰੁੱਧ ਇਕਜੁਟਤਾ ਦਿਖਾ ਸਕਦਾ ਹੈ। ਭਾਰਤੀ ਓਲੰਪਿਕ ਸੰਘ ਨੇ ਪਿਛਲੇ ਮਹੀਨੇ ਧਮਕੀ ਦਿੱਤੀ ਸੀ ਕਿ ਜੇਕਰ ਬਰਮਿੰਘਮ ਖੇਡਾਂ ਵਿਚ ਨਿਸ਼ਾਨੇਬਾਜ਼ੀ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਹੈ ਤੇ ਉਹ ਖੇਡਾਂ ਦਾ ਬਾਈਕਾਟ ਕਰ ਸਕਦਾ ਹੈ। ਹਿਨਾ ਨੇ ਕਿਹਾ ਕਿ ਖਿਡਾਰੀਆਂ ਨੂੰ ਨੁਕਸਾਨ ਕਰਨ ਵਾਲਾ ਕਦਮ ਨਹੀਂ ਚੁੱਕਣਾ ਚਾਹੀਦਾ। ਇਹ ਪੁੱਛਣ 'ਤੇ ਕਿ ਬਾਈਕਾਟ ਦਾ ਵਿਕਲਪ ਹੋ ਸਕਦਾ ਹੈ ਉਨ੍ਹਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਪਹਿਲਾਂ ਹੋ ਚੁੱਕਿਆ ਹੈ। ਅਸੀਂ ਪਹਿਲਾਂ ਵੀ ਬਾਈਕਾਟ ਕਰ ਚੁੱਕੇ ਹਾਂ। ਭਾਰਤ ਵੱਡਾ ਦੇਸ਼ ਹੈ ਤੇ ਅਸੀਂ ਆਪਣੀ ਤਾਕਤ ਦਾ ਇਸਤੇਮਾਲ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਦੂਜੇ ਖਿਡਾਰੀਆਂ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਹਿੱਸਾ ਲੈਣ ਦਾ ਮੌਕਾ ਮਿਲਣਾ ਚਾਹੀਦਾ ਪਰ ਸਾਨੂੰ ਇਕਜੁੱਟ ਰਹਿਣਾ ਪਵੇਗਾ। ਹੀਨਾ ਨੇ ਆਯੋਜਨ ਕਮੇਟੀ ਦੀ ਇਸ ਦਲੀਲ ਨੂੰ ਖਾਰਿਜ ਕੀਤਾ ਕਿ ਲੋਕਾਂ ਦੀ ਨਿਸ਼ਾਨੇਬਾਜ਼ੀ 'ਚ ਰੂਚੀ ਨਹੀਂ ਰਹਿ ਗਈ ਹੈ।