ਜਦੋਂ ਰੈਨਾ ਨੇ ਸਾਊਥ ਦੇ ਸੁਪਰ ਸਟਾਰ ਤੋਂ ਪੁੱਛਿਆ ਸਵਾਲ ਤਾਂ ਮਿਲਿਆ ਇਹ ਜਵਾਬ

05/21/2019 1:42:40 PM

ਸਪੋਰਟਸ ਡੈਸਕ : ਆਈ. ਪੀ. ਐੱਲ. ਸੀਜ਼ਨ 12 ਵਿਚ ਚੇਨਈ ਸੁਪਰ ਕਿੰਗਜ਼ ਸਿਰਫ 1 ਦੌੜ ਨਾਲ ਚੌਥੀ ਵਾਰ ਆਈ. ਪੀ. ਐੱਲ. ਦਾ ਖਿਤਾਬ ਆਪਣੇ ਨਾਂ ਕਰਨ ਤੋਂ ਖੁੰਝ ਗਈ। ਸੁਰੇਸ਼ ਰੈਨਾ ਦੀ ਗੱਲ ਕਰੀਏ ਤਾਂ ਉਸਦੇ ਲਈ ਆਈ. ਪੀ. ਐੱਲ. ਸੀਜ਼ਨ 12 ਬੇਹੱਦ ਨਿਰਾਸ਼ਾਜਨਕ ਰਿਹਾ ਪਰ ਰੈਨਾ ਅਕਸਰ ਆਪਣੇ ਟਵੀਟ ਨਾਲ ਹਮੇਸ਼ਾ ਸੁਰਖੀਆਂ ਵਿਚ ਰਹਿੰਦੇ ਹਨ। ਰੈਨਾ ਨੇ ਸੋਮਵਾਰ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਦਿਆਂ ਸਾਊਥ ਸੁਪਰ ਸਟਾਰ ਸੂਰਯਾ ਸ਼ਿਵ ਕੁਮਾਰ ਨਾਲ ਨਾਲ ਸਵਾਲ ਪੁੱਛਿਆ ਹੈ। ਬਦਲੇ ਵਿਚ ਸੂਰਯਾ ਨੇ ਵੀ ਮਜ਼ੇਦਾਰ ਜਵਾਬ ਦਿੱਤਾ ਹੈ।

ਦੱਸ ਦਈਏ ਕਿ ਸੂਰਯਾ ਇਨ੍ਹਾਂ ਦਿਨਾ ਆਪਣੀ ਫਿਲਮ ਐੱਨ. ਐੱਸ. ਜੀ. ਦੀਆਂ ਤਿਆਰੀਆਂ ਵਿਚ ਰੁੱਝੇ ਹਨ। ਇਸ ਦੌਰਾਨ ਫਿਲਮ ਪ੍ਰਮੋਸ਼ਨ ਲਈ ਟਵੀਟ ਕਰ ਆਪਣੇ ਫੈਂਸ ਤੋਂ ਸਵਾਲ ਪੁੱਛਣ ਦੀ ਅਪੀਲ ਕੀਤੀ। ਸੂਰਯਾ ਨੇ ਛੋਟਾ ਜਿਹਾ ਵੀਡੀਓ ਟਵੀਟ ਕਰ ਲਿਖਿਆ, ''ਮੈਂ ਤਿਆਰ ਹਾਂ ਚਲੋ ਗੱਲਾਂ ਕਰਦੇ ਹਾਂ।'' ਬਸ ਫਿਰ ਕੀ ਸੀ ਰੈਨਾ ਨੇ ਵੀ ਸੂਰਯਾ ਤੋਂ ਸਵਾਲ ਪੁੱਛਦਿਆਂ ਲਿਖਿਆ ਕਿ ਚੇਨਈ ਸੁਪਰ ਕਿੰਗਜ਼ ਦੀ ਟੀਮ ਵਿਚ ਤੁਹਾਡਾ ਪਸੰਦੀਦਾ ਖਿਡਾਰੀ ਕੌਣ ਹੈ। ਸੂਰਯਾ ਨੇ ਜਵਾਬ 'ਚ ਲਿਖਿਆ, ''ਜ਼ਾਹਰ ਹੈ ਤੁਸੀਂ ਅਤੇ ਮਹਿੰਦਰ ਸਿੰਘ ਧੋਨੀ, ਤੁਸੀਂ ਗਾਣ ਲਈ ਅਤੇ ਧੋਨੀ ਡ੍ਰਾਈਂਗ ਸਕਿਲ ਲਈ।'' ਬਾਅਦ ਵਿਚ ਰੈਨਾ ਨੇ ਹੱਸਦਿਆਂ ਇਮੋਜੀ ਟਵੀਟ ਕੀਤਾ। ਦੋਵਾਂ ਦੇ ਟਵੀਟ 'ਤੇ ਪ੍ਰਸ਼ੰਸਕ ਰੱਜ ਕੇ ਰੀ-ਟਵੀਟ ਕਰ ਰਹੇ ਹਨ।


Related News