ਪੰਜਾਬ ਦੇ ਰਾਜ ਸਭਾ ਮੈਂਬਰਾਂ ਦਾ ਰਿਪੋਰਟ ਕਾਰਡ: ਜਾਣੋ ਫੰਡਾਂ ਦੀ ਵਰਤੋਂ ਤੋਂ ਲੈ ਕੇ ਸਵਾਲ ਚੁੱਕਣ ਤਕ ਦੇ ਵੇਰਵੇ

Monday, Apr 27, 2026 - 01:22 PM (IST)

ਪੰਜਾਬ ਦੇ ਰਾਜ ਸਭਾ ਮੈਂਬਰਾਂ ਦਾ ਰਿਪੋਰਟ ਕਾਰਡ: ਜਾਣੋ ਫੰਡਾਂ ਦੀ ਵਰਤੋਂ ਤੋਂ ਲੈ ਕੇ ਸਵਾਲ ਚੁੱਕਣ ਤਕ ਦੇ ਵੇਰਵੇ

ਚੰਡੀਗੜ੍ਹ: ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀ ਕਾਰਗੁਜ਼ਾਰੀ ਬਾਰੇ ਸਾਹਮਣੇ ਆਈ ਇਕ ਵਿਸ਼ੇਸ਼ ਰਿਪੋਰਟ ਵਿਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ, ਜਿਸ ਅਨੁਸਾਰ ਰਾਘਵ ਚੱਢਾ ਨੇ ਆਪਣੇ ਫੰਡਾਂ ਦੀ ਸਭ ਤੋਂ ਘੱਟ ਵਰਤੋਂ ਕੀਤੀ ਹੈ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਹਾਜ਼ਰੀ ਦੇ ਮਾਮਲੇ ਵਿਚ ਸਭ ਤੋਂ ਪਿੱਛੇ ਰਹੇ ਹਨ।

ਰਿਪੋਰਟ ਮੁਤਾਬਕ, ਰਾਘਵ ਚੱਢਾ ਨੂੰ 18.82 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਸੀ, ਜਿਸ ਵਿਚੋਂ ਉਨ੍ਹਾਂ ਨੇ ਸਿਰਫ਼ 4.46 ਕਰੋੜ ਰੁਪਏ ਹੀ ਖਰਚ ਕੀਤੇ ਹਨ। ਇਸ ਦੇ ਉਲਟ, ਸੰਦੀਪ ਪਾਠਕ ਫੰਡ ਖਰਚਣ ਵਿਚ ਸਭ ਤੋਂ ਅੱਗੇ ਰਹੇ, ਜਿਨ੍ਹਾਂ ਨੇ ਆਪਣੀ ਗ੍ਰਾਂਟ ਦਾ 91.75% (16.81 ਕਰੋੜ ਰੁਪਏ) ਹਿੱਸਾ ਵਿਕਾਸ ਕਾਰਜਾਂ 'ਤੇ ਖਰਚਿਆ ਹੈ। ਸਦਨ ਵਿਚ ਹਾਜ਼ਰੀ ਦੇ ਮਾਮਲੇ ਵਿਚ ਰਾਘਵ ਚੱਢਾ 85% ਨਾਲ ਸਭ ਤੋਂ ਅੱਗੇ ਰਹੇ, ਪਰ ਹਰਭਜਨ ਸਿੰਘ ਦੀ ਹਾਜ਼ਰੀ ਸਭ ਤੋਂ ਘੱਟ ਮਹਿਜ਼ 28% ਰਹੀ। ਸਵਾਲ ਪੁੱਛਣ ਦੇ ਮਾਮਲੇ ਵਿਚ ਡਾ. ਅਸ਼ੋਕ ਮਿੱਤਲ ਨੇ ਸਭ ਤੋਂ ਵੱਧ 361 ਸਵਾਲ ਚੁੱਕੇ ਹਨ।

ਇਸੇ ਤਰ੍ਹਾਂ ਪੰਜਾਬ ਵਿਚ ਆਏ ਹੜ੍ਹਾਂ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਸਾਰੇ ਸੰਸਦ ਮੈਂਬਰਾਂ ਨੂੰ ਆਪਣੇ ਫੰਡ ਵਿਚੋਂ 1-1 ਕਰੋੜ ਰੁਪਏ ਦੇਣ ਲਈ ਕਿਹਾ ਗਿਆ ਸੀ, ਪਰ ਰਿਪੋਰਟ ਅਨੁਸਾਰ ਰਾਘਵ ਚੱਢਾ ਵੱਲੋਂ ਅਜਿਹੀ ਕਿਸੇ ਰਾਸ਼ੀ ਦੇਣ ਦਾ ਜ਼ਿਕਰ ਨਹੀਂ ਹੈ।


author

Anmol Tagra

Content Editor

Related News