ਪਾਰਸਲ ਗੁੰਮ ਹੋਣ ਦੇ ਕੇਸ ’ਚ ਖ਼ਪਤਕਾਰ ਫੋਰਮ ਤੋਂ ਮਿਲਿਆ ਨਿਆਂ, DTDC ਐਕਸਪ੍ਰੈੱਸ ਨੇ ਚੁਕਾਏ 28,915 ਰੁਪਏ
Sunday, May 03, 2026 - 01:18 PM (IST)
ਜਲੰਧਰ (ਪੁਨੀਤ)–ਪਾਰਸਲ ਗੁੰਮ ਹੋਣ ਦੇ ਮਾਮਲੇ ਵਿਚ ਖ਼ਪਤਕਾਰ ਨੂੰ ਆਖਿਰਕਾਰ ਨਿਆਂ ਮਿਲ ਹੀ ਗਿਆ। ਖ਼ਪਤਕਾਰ ਫੋਰਮ ਵਿਚ ਦਾਇਰ ਇਕ ਕੇਸ ਵਿਚ ਫ਼ੈਸਲਾ ਖ਼ਪਤਕਾਰ ਦੇ ਪੱਖ ਵਿਚ ਸੁਣਾਇਆ ਗਿਆ, ਜਿਸ ਦੇ ਬਾਅਦ ਡੀ. ਟੀ. ਡੀ. ਸੀ. ਐਕਸਪ੍ਰੈੱਸ ਕੰਪਨੀ ਨੂੰ ਖ਼ਪਤਕਾਰ ਨੂੰ ਕੁੱਲ੍ਹ 28,915 ਰੁਪਏ ਦਾ ਭੁਗਤਾਨ ਕਰਨਾ ਪਿਆ। ਇਹ ਰਕਮ ਕੰਪਨੀ ਨੇ ਡਰਾਫਟ ਜ਼ਰੀਏ ਅਦਾ ਕੀਤੀ ਹੈ।
ਪ੍ਰੀਤ ਨਗਰ, ਸੋਢਲ ਰੋਡ ਨਿਵਾਸੀ ਰਜਤ ਸ਼ਰਮਾ ਨੇ ਦੱਸਿਆ ਕਿ 22 ਅਕਤੂਬਰ 2022 ਨੂੰ ਉਨ੍ਹਾਂ ਨੂੰ ਇਕ ਪਾਰਸਲ ਡਿਲਿਵਰ ਕੀਤਾ ਜਾਣਾ ਸੀ ਪਰ ਤੈਅ ਸਮੇਂ ’ਤੇ ਪਾਰਸਲ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੋਇਆ। ਇਸ ਦੇ ਬਾਅਦ ਜਦੋਂ ਉਨ੍ਹਾਂ ਕੰਪਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਖ਼ਪਤਕਾਰ ਦਾ ਦੋਸ਼ ਹੈ ਕਿ ਕੰਪਨੀ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਦਾ ਪਾਰਸਲ ਰਸਤੇ ਵਿਚ ਹੀ ਗੁੰਮ ਹੋ ਗਿਆ।
ਇਹ ਵੀ ਪੜ੍ਹੋ: Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ
ਰਜਤ ਸ਼ਰਮਾ ਨੇ ਕਈ ਵਾਰ ਡੀ. ਟੀ. ਡੀ. ਸੀ. ਐਕਸਪ੍ਰੈੱਸ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਪਾਰਸਲ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਹਰ ਵਾਰ ਟਾਲ-ਮਟੋਲ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਨਿਰਾਸ਼ਾ ਹੱਥ ਲੱਗਣ ਦੇ ਬਾਅਦ ਉਨ੍ਹਾਂ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ ਅਤੇ ਨਿਆਂ ਦੀ ਮੰਗ ਕੀਤੀ।
ਫੋਰਮ ਵਿਚ ਸੁਣਵਾਈ ਦੌਰਾਨ ਖਪਤਕਾਰ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਪੱਸ਼ਟ ਹੋਇਆ ਕਿ ਕੰਪਨੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਰਹੀ ਹੈ। ਫੋਰਮ ਨੇ ਇਸ ਨੂੰ ਸੇਵਾ ਵਿਚ ਕਮੀ ਮੰਨਦੇ ਹੋਏ ਕੰਪਨੀ ਨੂੰ ਖਪਤਕਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।
ਫੋਰਮ ਦੇ ਹੁਕਮ ਤੋਂ ਬਾਅਦ ਕੰਪਨੀ ਨੇ ਖਪਤਕਾਰ ਨੂੰ 28,915 ਦਾ ਡਰਾਫਟ ਭੇਜ ਕੇ ਭੁਗਤਾਨ ਕਰ ਦਿੱਤਾ। ਇਸ ਮਾਮਲੇ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਖਪਤਕਾਰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਅਤੇ ਸਹੀ ਮੰਚ ਦਾ ਸਹਾਰਾ ਲੈਣ, ਤਾਂ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲ ਸਕਦਾ ਹੈ। ਨਾਲ ਹੀ, ਇਹ ਫ਼ੈਸਲਾ ਕੋਰੀਅਰ ਕੰਪਨੀਆਂ ਲਈ ਵੀ ਇਕ ਚਿਤਾਵਨੀ ਹੈ ਕਿ ਉਹ ਆਪਣੀਆਂ ਸੇਵਾਵਾਂ ਵਿਚ ਪਾਰਦਰਸ਼ਿਤਾ ਅਤੇ ਜ਼ਿੰਮੇਵਾਰੀ ਬਣਾਈ ਰੱਖਣ, ਨਹੀਂ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ Alert! 2,3,4,5,6 ਨੂੰ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
