...ਜਦੋ ਪ੍ਰਿਟੀ ਜ਼ਿੰਟਾ ਨੇ ਪੰਜਾਬ ਦੇ ਗੇਂਦਬਾਜ਼ ਨੂੰ ਕਿਹਾ- ਥੈਂਕ ਯੂ ਮੇਰੀ ਜਾਨ
Thursday, Oct 08, 2020 - 10:33 PM (IST)
ਦੁਬਈ- ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਦੁਬਈ 'ਚ ਖੇਡੇ ਗਏ ਮੈਚ 'ਚ ਕਿੰਗਜ਼ ਇਲੈਵਨ ਪੰਜਾਬ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਤੂਫਾਨੀ ਗੇਂਦਬਾਜ਼ੀ ਨਾਲ ਸਭ ਨੂੰ ਹੈਰਾਨ ਕਰਨ ਦਿੱਤਾ। 33 ਦੌੜਾਂ 'ਤੇ ਅਰਸ਼ਦੀਪ ਨੇ ਹੈਰਦਰਾਬਾਦ ਦੀਆਂ 2 ਵਿਕਟਾਂ ਹਾਸਲ ਕੀਤੀਆਂ। ਅਰਸ਼ਦੀਪ ਉਹ ਖਿਡਾਰੀ ਹੈ ਜੋ ਆਈ. ਪੀ. ਐੱਲ. ਡੈਬਿਊ ਦੇ ਦੌਰਾਨ 2 ਵਿਕਟਾਂ ਹਾਸਲ ਕਰਦੇ ਹੀ ਟੀਮ ਦੀ ਸਹਿ-ਮਾਲਕਿਨ ਅਤੇ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਨੂੰ ਇੰਪ੍ਰੈਸ ਕਰਨ 'ਚ ਸਫਲ ਰਹੇ ਸਨ। ਦਰਅਸਲ 2019 'ਚ ਰਾਜਸਥਾਨ ਦੇ ਵਿਰੁੱਧ ਡੈਬਿਊ ਮੈਚ 'ਚ ਅਰਸ਼ਦੀਪ ਨੇ ਜੋਸ ਬਟਲਰ ਅਤੇ ਅਜਿੰਕਿਯ ਰਹਾਣੇ ਦੇ ਵਿਕਟ ਹਾਸਲ ਕੀਤੇ ਸਨ। ਮੈਚ ਖਤਮ ਹੋਣ ਤੋਂ ਬਾਅਦ ਪੰਜਾਬ ਦੀ ਕੋ-ਆਨਰ ਪ੍ਰਿਟੀ ਜ਼ਿੰਟਾ ਨੇ ਵਿਸ਼ੇਸ਼ ਤੌਰ 'ਤੇ ਅਰਸ਼ਦੀਪ ਦਾ ਇੰਟਰਵਿਊ ਲਿਆ ਅਤੇ ਉਹ ਉਸ ਨੂੰ 'ਥੈਂਕ ਯੂ ਮੇਰੀ ਜਾਨ' ਕਹਿੰਦੀ ਨਜ਼ਰ ਆਈ।
ਦੇਖੋ ਵੀਡੀਓ-
Preity Zinta quizzes Arshdeep on his dream debut https://t.co/tGZk1B6cns
— Sanjeev kumar (@SanjSam33) April 17, 2019
ਦੱਸ ਦੇਈਏ ਕਿ ਅਰਸ਼ਦੀਪ ਸਿੰਘ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਵਿਕਟ ਹਾਸਲ ਕੀਤੇ। ਅੰਡਰ-19 ਦੇ ਦਿਨਾਂ ਤੋਂ 140 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਗੇਂਦਬਾਜ਼ੀ ਕਰਨ ਵਾਲੇ ਅਰਸ਼ਦੀਪ ਨੇ ਚਾਰ ਓਵਰਾਂ 'ਚ 33 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਮਨੀਸ਼ ਪਾਂਡੇ ਅਤੇ ਗਰਗ ਦੇ ਅਹਿਮ ਮੌਕਿਆਂ 'ਤੇ ਵਿਕਟ ਹਾਸਲ ਕੀਤੇ।
ਅਰਸ਼ਦੀਪ ਦਾ ਕ੍ਰਿਕਟ ਕਰੀਅਰ
ਫਸਟ ਕਲਾਸ- 3 ਮੈਚ, 9 ਵਿਕਟਾਂ
ਲਿਸਟ ਏ-9 ਮੈਚ, 11 ਵਿਕਟਾਂ
ਆਈ. ਪੀ. ਐੱਲ.- 4 ਮੈਚ, 5 ਵਿਕਟ