ਧਵਨ ਨੇ ਜਦੋਂ ਦਿੱਤਾ ਬੱਚਿਆਂ ਨੂੰ ਸਰਪ੍ਰਾਈਜ਼, ਵੀਡੀਓ ਆਇਆ ਸਾਹਮਣੇ

Tuesday, Mar 27, 2018 - 10:38 PM (IST)

ਧਵਨ ਨੇ ਜਦੋਂ ਦਿੱਤਾ ਬੱਚਿਆਂ ਨੂੰ ਸਰਪ੍ਰਾਈਜ਼, ਵੀਡੀਓ ਆਇਆ ਸਾਹਮਣੇ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸ਼ਿਖਰ ਧਵਨ ਨੂੰ ਆਪਣੇ ਬੱਚਿਆਂ ਨਾਲ ਪਿਆਰ ਜਗਜਾਹਿਰ ਹੈ। ਸੋਸ਼ਲ ਸਾਈਟਸ 'ਤੇ ਉਹ ਆਪਣੇ ਲੜਕੇ ਤੇ ਲੜਕੀਆਂ ਦੀ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ। ਧਵਨ ਪਰਿਵਾਰ ਦੇ ਪ੍ਰਤੀ ਕਿੰਨੇ ਕਰੀਬ ਹੈ ਇਸ ਦਾ ਸਬੂਤ ਇਸ ਤੋਂ ਮਿਲ ਜਾਂਦਾ ਹੈ ਕਿ ਉਹ ਲਗਭਗ ਹਰ ਵਿਦੇਸ਼ੀ ਦੌਰੇ 'ਤੇ ਬੱਚਿਆਂ ਤੇ ਪਤਨੀ ਨੂੰ ਨਾਲ ਲੈ ਜਾਂਦੇ ਹਨ ਪਰ ਪਿਛਲੀ ਦਿਨੀਂ ਜਦੋਂ ਭਾਰਤ ਸ਼੍ਰੀਲੰਕਾ ਦੌਰੇ 'ਤੇ ਸੀ ਧਵਨ ਆਪਣੇ ਪਰਿਵਾਰ ਨੂੰ ਨਾਲ ਨਹੀਂ ਲੈ ਕੇ ਗਏ। ਇਸ ਦਾ ਪਿਆਰ ਧਵਨ ਦੇ ਟਵਿੱਟਰ ਅਕਾਊਂਟ 'ਤੇ ਵੀ ਦੇਖਣ ਨੂੰ ਮਿਲ ਰਿਹਾ ਸੀ। ਜਦੋਂ ਉਹ ਆਪਣੇ ਬੱਚਿਆਂ ਨਾਲ ਫੋਟੋ ਸ਼ੇਅਰ ਕਰਕੇ ਮਿਸ ਯੂ, ਮੀਟ ਯੂ ਸੂਨ, ਆਦਿ ਦੇ ਸਟੇਟਸ ਪਾਉਦੇ ਸਨ।
ਧਵਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਆਪਣੇ ਲੜਕੇ ਜੋਰਾਵਰ ਨੂੰ ਲੈਣ ਸਕੂਲ ਜਾ ਰਹੇ ਹਨ। ਧਵਨ ਲੜਕੇ ਦੇ ਸਕੂਲ 'ਚ ਸਰਪ੍ਰਾਈਜ਼ ਐਂਟਰੀ ਕਰਦੇ ਹਨ। ਜੋਰਾਵਰ ਆਪਣੀ ਮਸਤੀ 'ਚ ਖੇਡ ਰਿਹਾ ਹੈ। ਧਵਨ ਆਪਣੇ ਹੱਥਾਂ ਨਾਲ ਉਸਦੀ ਅੱਖਾਂ ਬੰਦ ਕਰ ਦਿੰਦੇ ਹਨ ਤੇ ਅੰਦਾਜ਼ਾ ਲਗਾਉਣ ਲਈ ਕਹਿੰਦੇ ਹਨ। ਉਤਸ਼ਾਹਿਤ ਜੋਰਾਵਰ ਰੌਲਾ ਪਾਉਦੇ ਹੋਏ ਡੈਡੀ ਧਵਨ ਦੇ ਸੀਨੇ ਨਾਲ ਲੱਗ ਜਾਂਦਾ ਹੈ।

 


Related News