ਵੈਸਟਰਨ ਏਸ਼ੀਆ ਜੂਨੀਅਰ ਸ਼ਤਰੰਜ : ਰਾਜਦੀਪ ਤੇ ਆਬਿਦਸਲਿਮੋਵ ਸਾਂਝੀ ਬੜ੍ਹਤ ''ਤੇ
Sunday, Sep 08, 2019 - 08:48 PM (IST)

ਨਵੀਂ ਦਿੱਲੀ (ਨਿਕਲੇਸ਼ ਜੈਨ)— ਵੈਸਟਰਨ ਏਸ਼ੀਆ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦੇ ਤੀਜੇ ਦਿਨ ਭਾਰਤੀ ਖਿਡਾਰੀਆਂ ਨੂੰ ਉਜ਼ਬੇਕਿਸਤਾਨ ਦੇ ਖਿਡਾਰੀਆਂ ਨੇ ਬੇਹੱਦ ਸਖਤ ਚੁਣੌਤੀ ਪੇਸ਼ ਕੀਤੀ। ਬਾਲਗ ਵਰਗ ਵਿਚ ਸਭ ਤੋਂ ਅੱਗੇ ਚੱਲ ਰਹੇ ਭਾਰਤ ਦੇ ਰਾਜਦੀਪ ਸਰਕਾਰ ਨੇ ਚੌਥੇ ਰਾਊਂਡ ਵਿਚ ਹਮਵਤਨ ਸਮਮੇਦ ਸ਼ੇਟੇ ਨੂੰ ਹਰਾਇਆ ਤੇ 5ਵੇਂ ਰਾਊਂਡ ਵਿਚ ਵਰਦਾਨ ਨਾਗਪਾਲ ਨਾਲ ਡਰਾਅ ਖੇਡਿਆ ਤੇ ਹੁਣ 4.5 ਅੰਕਾਂ ਨਾਲ ਬੜ੍ਹਤ 'ਤੇ ਹੈ ਪਰ ਉਹ ਚੋਟੀ 'ਤੇ ਇਕੱਲਾ ਨਹੀਂ ਹੈ ਕਿਉਂਕਿ ਉਜ਼ਬੇਕਿਸਤਾਨ ਦਾ ਆਬਿਦਮਾਲਿਕ ਆਬਿਦਸਲਿਮੋਵ ਨੇ ਪਹਿਲੇ ਤੇ ਚੌਥੇ ਰਾਊਂਡ ਵਿਚ ਭਾਰਤ ਦੇ ਸੌਰਭ ਆਨੰਦ ਤੇ ਉਸ ਤੋਂ ਬਾਅਦ ਭਾਰਤ ਦੇ ਲਿਆਨ ਲਿਊਕ ਮੇਂਦੋਸਾ ਨੂੰ ਹਰਾਉਂਦਿਆਂ 4.5 ਅੰਕਾਂ ਨਾਲ ਸਾਂਝੀ ਬੜ੍ਹਤ ਹਾਸਲ ਕਰ ਲਈ।
ਬਾਲਿਕਾ ਵਰਗ ਵਿਚ ਭਾਰਤ ਦੀ ਦਿਵਿਆ ਦੇਸ਼ਮੁੱਖ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਲਗਾਤਾਰ 3 ਜਿੱਤਾਂ ਤੋਂ 4 ਅੰਕ ਹਾਸਲ ਕਰ ਕੇ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਲ ਕਰ ਲਿਆ। ਉਸ ਨੇ ਹਮਵਤਨ ਰਿਤਵਿਜ ਪਰਾਜ ਨੂੰ ਹਰਾਇਆ।