ਚੋਣ ਕਮੇਟੀ ਦੀ ਬੈਠਕ ਮੁਲਤਵੀ ਪਰ ਧੋਨੀ ਦੇ ਭਵਿੱਖ ਤੇ ਕੋਹਲੀ ਦੀ ਉਪਲੱਬਧੀ 'ਤੇ ਰਹੇਗੀ ਨਜ਼ਰ

Thursday, Jul 18, 2019 - 10:52 PM (IST)

ਚੋਣ ਕਮੇਟੀ ਦੀ ਬੈਠਕ ਮੁਲਤਵੀ ਪਰ ਧੋਨੀ ਦੇ ਭਵਿੱਖ ਤੇ ਕੋਹਲੀ ਦੀ ਉਪਲੱਬਧੀ 'ਤੇ ਰਹੇਗੀ ਨਜ਼ਰ

ਮੁੰਬਈ— ਵੈਸਟਇੰਡੀਜ਼ ਦੌਰੇ ਦੇ ਲਈ ਕਪਤਾਨ ਵਿਰਾਟ ਕੋਹਲੀ ਦੀ ਉਪਲੱਬਧੀ ਤੇ ਤਜਰਬੇਕਾਰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਲਗਾਏ ਜਾ ਰਹੇ ਅੰਦਾਜ਼ੇ 'ਚ ਰਾਸ਼ਟਰੀ ਚੋਣਕਮੇਟੀ ਦੀ ਬੈਠਕ ਐਤਵਾਰ ਤਕ ਮੁਲਤਵੀ ਕਰ ਦਿੱਤੀ ਗਈ ਹੈ। ਇਹ ਬੈਠਕ ਪਹਿਲਾਂ ਸ਼ੁੱਕਰਵਾਰ ਨੂੰ ਹੋਣੀ ਸੀ ਪਰ ਪ੍ਰਸ਼ੰਸਕਾਂ ਦੀ ਕਮੇਟੀ (ਸੀ. ਓ. ਏ.) ਦੇ ਨਵੇਂ ਦਿਸ਼ਾ ਨਿਰਦੇਸ਼ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਅਨੁਸਾਰ ਚੋਣ ਕਮੇਟੀ ਦੀ ਬੈਠਕ ਬੁਲਾਉਣ ਦਾ ਅਧਿਕਾਰ ਸਕੱਤਰ ਨਹੀਂ ਬਲਕਿ ਚੋਣ ਪੈਨਲ ਦੇ ਚੇਅਰਮੈਨ ਨੂੰ ਹੋਵੇਗਾ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਿਯਮਾਂ ਦੇ ਬਦਲਾਅ ਦੇ ਕਾਰਨ ਕੁਝ ਕਾਨੂੰਨੀ ਤੌਰ ਤਰੀਕੇ ਹਨ ਜਿਸਦੀ ਪਾਲਣਾ ਕਰਨਾ ਜ਼ਰੂਰੀ ਹੈ ਤੇ ਇਸ 'ਚ ਕੁਝ ਸਮਾਂ ਲੱਗਦਾ ਹੈ। 

PunjabKesari
ਇਸ ਦੇ ਨਾਲ ਹੀ ਬੀ. ਸੀ. ਸੀ. ਆਈ. ਨੂੰ ਇਸ ਬੈਠਕ ਦੇ ਲਈ ਕਪਤਾਨ ਦੀ ਉਪਲੱਬਧੀ ਦੇ ਵਾਰੇ ਵੀ ਦੱਸਣਾ ਹੋਵੇਗਾ। ਖਿਡਾਰੀਆਂ ਦੀ ਫਿੱਟਨੈੱਸ ਰਿਪੋਰਟ ਵੀ ਸ਼ਨੀਵਾਰ ਨੂੰ ਸ਼ਾਮ ਤਕ ਮਿਲ ਜਾਵੇਗੀ। 38 ਸਾਲਾ ਦੇ ਧੋਨੀ ਹੁਣ ਆਪਣੇ ਬੱਲੇ ਤੋਂ 'ਮੈਚ ਫਿਨਿਸ਼ਰ' ਦੀ ਭੂਮੀਕਾ ਨਹੀਂ ਨਿਭਾ ਰਹੇ ਹਨ। ਉਨ੍ਹਾਂ ਨੇ ਹੁਣ ਤਕ ਆਪਣੇ ਸੰਨਿਆਸ ਦੇ ਵਾਰੇ 'ਚ ਕੁਝ ਨਹੀਂ ਕਿਹਾ ਹੈ ਪਰ ਉਸਦੇ ਭਵਿੱਖ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਵੀ ਬਰਕਰਾਰ ਹੈ। ਭਾਰਤੀ ਟੀਮ ਅਗਲੇ ਮਹੀਨੇ ਵੈਸਟਇੰਡੀਜ਼ ਦੌਰੇ 'ਤੇ ਪਹੁੰਚੇਗੀ, ਜਿਸ ਦੀ ਸ਼ੁਰੂਆਤ 3 ਅਗਸਤ ਤੋਂ ਹੋਣੀ ਹੈ। ਇਸ ਸੀਰੀਜ਼ ਵਿਚ ਟੀਮ ਨੇ ਟੀ-20, ਵਨ ਡੇ ਅਤੇ ਦੋ ਟੈਸਟ ਮੈਚ ਖੇਡਣੇ ਹਨ। ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਚੋਣਕਰਤਾ ਨੌਜਵਾਨ ਰਿਸ਼ਭ ਪੰਤ ਨੂੰ ਮੌਕਾ ਦੇ ਸਕਦੀ ਹੈ ਜਿਸ ਨੂੰ ਧੋਨੀ ਦਾ ਵਾਰਿਸ ਮੰਨਿਆ ਜਾ ਰਿਹਾ ਹੈ। ਧੋਨੀ ਨੂੰ ਪਿਛਲੇ ਸਾਲ ਅਕਤੂਬਰ 'ਚ ਵੈਸਟਇੰਡੀਜ਼ ਤੇ ਆਸਟਰੇਲੀਆ 'ਚ ਟੀ-20 ਸੀਰੀਜ਼ ਦੇ ਲਈ ਨਹੀਂ ਚੁਣਿਆ ਗਿਆ ਸੀ। ਪੰਤ ਨੂੰ ਵਿਸ਼ਵ ਕੱਪ 'ਚ ਜ਼ਖਮੀ ਸ਼ਿਖਰ ਧਵਨ ਦੀ ਜਗ੍ਹਾਂ ਬੁਲਾਇਆ ਗਿਆ ਸੀ ਜਿਸ 'ਚ ਭਾਰਤ ਸੈਮੀਫਾਈਨਲ 'ਚ ਬਾਹਰ ਹੋ ਗਿਆ।  ਉਥੇ ਹੀ ਨਜ਼ਰਾਂ ਕਪਤਾਨ ਵਿਰਾਟ ਕੋਹਲੀ 'ਤੇ ਵੀ ਲੱਗੀਆਂ ਰਹਿਣਗੀਆਂ, ਜਿਸ ਨੂੰ ਕਾਫੀ ਸਮੇਂ ਤੋਂ ਆਰਾਮ ਦਿੱਤੇ ਜਾਣ ਦੀ ਚਰਚਾ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਵਿਰਾਟ ਇਸ ਦੌਰੇ ਤੋਂ ਆਰਾਮ ਲੈ ਸਕਦਾ ਹੈ ਤੇ ਜੋ ਰੋਹਿਤ ਸ਼ਰਮਾ ਛੋਟੇ ਫਾਰਮੈੱਟ 'ਚ ਕਪਤਾਨੀ ਕਰ ਸਕਦੇ ਹਨ। 


author

Gurdeep Singh

Content Editor

Related News