ਵੈਸਟਇੰਡੀਜ਼ ਨੇ ਚਾਰ ਸਾਲ ''ਚ ਜਿੱਤੀ ਪਹਿਲੀ ਘਰੇਲੂ ਸੀਰੀਜ਼

07/16/2018 2:23:07 AM

ਕਿੰਗਸਟਨ- ਕਪਤਾਨ ਜੈਸਨ ਹੋਲਡਰ (59 ਦੌੜਾਂ 'ਤੇ 6 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਦੂਜੇ ਕ੍ਰਿਕਟ ਟੈਸਟ ਵਿਚ ਤਿੰਨ ਦਿਨ ਦੇ ਅੰਦਰ 166 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ। ਵੈਸਟਇੰਡੀਜ਼ ਦੀ ਚਾਰ ਵਿਚ ਇਹ ਪਹਿਲੀ ਘਰੇਲੂ ਸੀਰੀਜ਼ ਜਿੱਤ ਹੈ। ਵੈਸਟਇੰਡੀਜ਼ ਨੇ ਬੰਗਲਾਦੇਸ਼ ਦੇ ਸਾਹਮਣੇ 335 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ 42 ਓਵਰਾਂ 'ਚ 168 ਦੌੜਾਂ 'ਤੇ ਸਿਮਟ ਗਈ। ਬੰਗਲਾਦੇਸ਼ ਲਈ ਕਪਤਾਨ ਸ਼ਾਕਿਬ ਅਲ ਹਸਨ ਨੇ ਸਭ ਤੋਂ ਵੱਧ 54 ਦੌੜਾਂ ਬਣਾਈਆਂ। 
ਹੋਲਡਰ ਨੇ 13 ਓਵਰਾਂ 'ਚ 59 ਦੌੜਾਂ ਦੇ ਕੇ6 ਵਿਕਟਾਂ ਲਈਆਂ ਤੇ ਮੈਨ ਆਫ ਦਿ ਮੈਚ ਦੇ ਨਾਲ ਮੈਨ ਆਫ ਦਿ ਸੀਰੀਜ਼ ਵੀ ਬਣਿਆ।


Related News