ਅਸੀਂ ਇੱਕ ਦਿਨ ਵਿਸ਼ਵ ਕੱਪ ਜ਼ਰੂਰ ਜਿੱਤਾਂਗੇ : ਮਿਲਰ
Friday, Nov 17, 2023 - 02:48 PM (IST)
ਕੋਲਕਾਤਾ, (ਭਾਸ਼ਾ)- ਦੱਖਣੀ ਅਫਰੀਕਾ ਨੂੰ ਪੰਜਵੀਂ ਵਾਰ ਵਿਸ਼ਵ ਕੱਪ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੇ ਤਜਰਬੇਕਾਰ ਬੱਲੇਬਾਜ਼ ਡੇਵਿਡ ਮਿਲਰ ਨੂੰ ਭਰੋਸਾ ਹੈ ਕਿ ਉਸ ਦੀ ਟੀਮ ਇਕ ਦਿਨ ਵਿਸ਼ਵ ਚੈਂਪੀਅਨ ਬਣਨ ਵਿਚ ਸਫਲ ਰਹੇਗੀ। ਆਸਟਰੇਲੀਆ ਨੇ ਵੀਰਵਾਰ ਨੂੰ ਇੱਥੇ ਰੋਮਾਂਚਕ ਮੈਚ ਵਿੱਚ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।
ਮਿਲਰ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਈਮਾਨਦਾਰੀ ਨਾਲ ਕਹਾਂ ਤਾਂ ਇਹ ਬਹੁਤ ਨਿਰਾਸ਼ਾਜਨਕ ਹੈ। ਆਪਣੇ ਚਾਰ ਸੈਂਕੜਿਆਂ ਦਾ ਜ਼ਿਕਰ ਕਰਦੇ ਹੋਏ ਕਵਿਨੀ (ਕਵਿੰਟਨ ਡੀ ਕਾਕ) ਨੇ ਕਿਹਾ ਹੈ ਕਿ ਜੇਕਰ ਉਸ ਨੇ ਇਕ ਵੀ ਦੌੜ ਨਾ ਬਣਾਈ ਹੁੰਦੀ ਪਰ ਟਰਾਫੀ ਜਿੱਤੀ ਹੁੰਦੀ ਤਾਂ ਉਸ ਨੂੰ ਦੌੜਾਂ ਨਾ ਬਣਾਉਣ ਦਾ ਕੋਈ ਪਛਤਾਵਾ ਨਾ ਹੁੰਦਾ।
ਇਹ ਵੀ ਪੜ੍ਹੋ : CWC 23 : ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ ਹਰਾਇਆ, ਫਾਈਨਲ 'ਚ ਭਾਰਤ ਨਾਲ ਹੋਵੇਗਾ ਮੁਕਾਬਲਾ
ਉਸ ਨੇ ਕਿਹਾ, "ਤੁਸੀਂ ਫਾਈਨਲ 'ਚ ਪਹੁੰਚ ਕੇ ਟਰਾਫੀ ਜਿੱਤਣਾ ਚਾਹੁੰਦੇ ਹੋ। ਅਸੀਂ ਸਾਰਿਆਂ ਨੇ ਵੱਖ-ਵੱਖ ਟੂਰਨਾਮੈਂਟਾਂ 'ਚ ਹਿੱਸਾ ਲਿਆ ਹੈ ਅਤੇ ਵੱਖ-ਵੱਖ ਟੀਮਾਂ ਦਾ ਸਾਹਮਣਾ ਕੀਤਾ ਹੈ। ਇਹ ਟੂਰਨਾਮੈਂਟ ਵੀ ਉਨ੍ਹਾਂ 'ਚ ਸ਼ਾਮਲ ਹੈ। ਅਸੀਂ ਇਸ ਵਾਰ ਨਹੀਂ ਜਿੱਤ ਸਕੇ ਪਰ ਸਾਡੀ ਟੀਮ ਇਕ ਦਿਨ ਵਿਸ਼ਵ ਕੱਪ ਜ਼ਰੂਰ ਜਿੱਤੇਗੀ।
ਅਸੀਂ ਦਿਖਾ ਦਿੱਤਾ ਕਿ ਅਸੀਂ ਕੀ ਕਰ ਸਕਦੇ ਹਾਂ।'' ਇਹ ਪੁੱਛੇ ਜਾਣ 'ਤੇ ਕਿ ਕੀ ਉਹ ਸੰਨਿਆਸ ਲੈਣ 'ਤੇ ਵਿਚਾਰ ਕਰ ਰਹੇ ਹਨ, 34 ਸਾਲਾ ਮਿਲਰ ਨੇ ਕਿਹਾ, ''ਆਓ ਦੇਖਦੇ ਹਾਂ ਕਿ ਚੀਜ਼ਾਂ ਕਿਵੇਂ ਚਲਦੀਆਂ ਹਨ। ਮੈਂ ਇਸ ਦਾ ਜਵਾਬ ਨਹੀਂ ਦੇ ਸਕਦਾ ਕਿ ਮੇਰਾ ਸਰੀਰ ਇਸ ਸਮੇਂ ਕਿਵੇਂ ਮਹਿਸੂਸ ਕਰਦਾ ਹੈ। ਮੈਂ ਸਾਲ ਦਰ ਸਾਲ ਮੁਲਾਂਕਣ ਕਰਾਂਗਾ। ਅਗਲੇ ਵਿਸ਼ਵ ਕੱਪ ਲਈ ਅਜੇ ਬਹੁਤ ਸਮਾਂ ਬਾਕੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ