ਸਾਨੂੰ ਸ਼ਾਕਿਬ ''ਤੇ ICC ਜਾਂਚ ਦੀ ਕੋਈ ਜਾਣਕਾਰੀ ਨਹੀਂ ਸੀ : BCB ਮੁਖੀ

10/30/2019 12:10:21 PM

ਢਾਕਾ : ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਮੁਖੀ ਨਜਮੁਲ ਹਸਨ ਨੇ ਦਾਅਵਾ ਕੀਤਾ ਹੈ ਕਿ ਬੀ. ਸੀ. ਬੀ. ਨੂੰ ਆਪਣੇ ਟੈਸਟ ਅਤੇ ਟੀ-20 ਕਪਤਾਨ ਸ਼ਾਕਿਬ ਅਲ ਹਸਨ ਖਿਲਾਫ ਆਈ. ਸੀ. ਸੀ. ਦੀ ਭ੍ਰਿਸ਼ਟਾਚਾਰ ਰੋਕੂ ਜਾਂਚ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸ਼ਾਕਿਬ 'ਤੇ ਇਕ ਭਾਰਤੀ ਸੱਟੇਬਾਜ਼ ਵੱਲੋਂ ਕੀਤੀ ਗਈ ਪੇਸ਼ਕਸ਼ ਦੀ ਰਿਪੋਰਟ ਨਹੀਂ ਕਰਨ ਲਈ 2 ਸਾਲ ਦੀ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਵਿਚ 12 ਮਹੀਨੇ ਲਈ ਸਸਪੈਂਡ ਕਰਨ ਦੀ ਸਜ਼ਾ ਹੈ ਜੋ ਸ਼ਾਕਿਬ ਦੇ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ (ਏ. ਸੀ. ਯੂ.) ਦੀ ਪਾਲਨਾ ਕਰਨ ਵਿਚ ਅਸਫਲ ਹੋਣ 'ਤੇ ਹੀ ਪ੍ਰਭਾਵੀ ਹੋਵੇਗੀ। ਆਈ. ਸੀ. ਸੀ. ਨੇ ਮੰਗਲਵਾਰ ਨੂੰ ਇਸ ਪਾਬੰਦੀ ਦਾ ਐਲਾਨ ਕੀਤਾ ਸੀ।

PunjabKesari

ਸਥਾਨ ਮੀਡੀਆ ਨੇ ਬੀ. ਸੀ. ਬੀ. ਮੁਖੀ ਹਸਨ ਦੇ ਹਵਾਲੇ ਤੋਂ ਕਿਹਾ, ''ਮੈਂ ਸਾਫ ਤੌਰ 'ਤੇ ਦੱਸਣਾ ਚਾਹੁੰਦਾ ਹਾਂ ਕਿ ਨਾ ਹੀ ਮੈਨੂੰ ਅਤੇ ਨਾ ਹੀ ਬੀ. ਸੀ. ਬੀ. ਦੇ ਕਿਸੇ ਵਿਅਕਤੀ ਨੂੰ ਜਾਂਚ ਬਾਰੇ ਕੁਝ ਪਤਾ ਸੀ ਜੋ ਜਨਵਰੀ ਤੋਂ ਚੱਲ ਰਹੀ ਸੀ। ਏ. ਸੀ. ਯੂ. ਨੇ ਸ਼ਾਕਿਬ ਨਾਲ ਗੱਲ ਕੀਤੀ। ਉਸ ਨੇ ਖਿਡਾਰੀਆਂ ਦੇ ਨਾਲ ਹੜਤਾਲ ਨਾਲ ਸਬੰਧਤ ਬੈਠਕ ਤੋਂ ਬਾਅਦ ਮੈਨੂੰ 2 ਜਾਂ 3 ਦਿਨ ਪਹਿਲਾ ਸੂਚਿਤ ਕੀਤਾ।''

PunjabKesari

ਇਕ ਸਾਲ ਦੀ ਪਾਬੰਦੀ ਵਿਚ ਸ਼ਾਕਿਬ ਅਗਲੇ ਸਾਲ ਹੋਣ ਵਾਲੇ ਆਈ. ਪੀ. ਐੱਲ. ਅਤੇ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਰਲਡ ਕੱਪ 2020 'ਚੋਂ ਵੀ ਬਾਹਰ ਰਹੇਗਾ। ਦੁਨੀਆ ਦੇ ਨੰਬਰ ਇਕ ਵਨ ਡੇ ਆਲਰਾਊਂਡਰ ਨੇ ਭਾਰਤੀ ਸੱਟੇਬਾਜ਼ ਦੀਪਕ ਅਗਰਵਾਲ ਵੱਲੋਂ ਦਿੱਤੀ ਗਈ ਪੇਸ਼ਕਸ਼ ਦੀ ਰਿਪੋਰਟ ਨਹੀਂ ਕੀਤੀ ਸੀ, ਜਿਸ ਨੇ ਉਸ ਨੂੰ 3 ਵੱਖ-ਵੱਖ ਮੌਕਿਆਂ 'ਤੇ ਟੀਮ ਦੀ ਪਲੇਇੰਗ ਇਲੈਵਨ ਅਤੇ ਰਣਨੀਤੀ ਬਾਰੇ ਜਾਣਕਾਰੀ ਦੇਣ ਲਈ ਕਿਹਾ ਸੀ। ਹਾਲਾਂਕਿ ਬੋਰਡ ਮੁਖੀ ਨੇ ਸਵੀਕਾਰ ਕੀਤਾ ਕਿ ਸ਼ੁਰੂ ਵਿਚ ਅਸੀਂ ਸ਼ਾਕਿਬ ਤੋਂ ਨਾਰਾਜ਼ ਸੀ ਕਿ ਉਸ ਨੇ ਇਸ ਪੇਸ਼ਕਸ਼ ਦੀ ਰਿਪੋਰਟ ਕਿਉਂ ਨਹੀਂ ਕੀਤੀ ਪਰ ਅਸੀਂ ਇਸ ਗੱਲ ਤੋਂ ਖੁਸ਼ ਹਾਂ ਕਿ ਉਸ ਨੇ ਆਈ. ਸੀ. ਸੀ. ਦੀ ਜਾਂਚ ਵਿਚ ਪੂਰੀ ਤਰ੍ਹਾਂ ਸਹਿਯੋਗ ਕੀਤਾ।


Related News