ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ : ਨੀਤੂ, ਪ੍ਰੀਤੀ ਤੇ ਮੰਜੂ ਪ੍ਰੀ-ਕੁਆਰਟਰ ਫਾਈਨਲ ’ਚ

03/19/2023 2:37:41 PM

ਨਵੀਂ ਦਿੱਲੀ– ਭਾਰਤੀ ਮੁੱਕੇਬਾਜ਼ਾਂ ਦਾ ਮਹਿਲਾ ਵਿਸ਼ਵ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਤੇ ਸ਼ਨੀਵਾਰ ਨੂੰ ਤਿੰਨ ਮੁੱਕੇਬਾਜ਼ਾਂ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਨੀਤੂ ਗੰਘਾਸ (48 ਕਿ. ਗ੍ਰਾ.) ਨੇ ਕੋਰੀਆ ਦੀ ਡੋਯੋਨ ਕਾਂਗ ਨੂੰ ਆਰ. ਐੱਸ. ਸੀ. ਫੈਸਲੇ ’ਤੇ ਹਰਾਇਆ।

ਇਸ ਤੋਂ ਇਲਾਵਾ ਪ੍ਰੀਤੀ ਨੇ 54 ਕਿਲੋਗ੍ਰਾਮ ’ਚ ਰੋਮਾਨੀਆ ਦੀ ਲਾਕਰਾਮਿਓਆਰਾ ਪੇਰਿਜੋਕ ਨੂੰ ਵੰਡੇ ਹੋਏ ਫੈਸਲੇ ਦੇ ਆਧਾਰ ’ਤੇ 4-3 ਨਾਲ ਹਰਾ ਦਿੱਤਾ। ਮੰਜੂ ਬਾਮਬੋਰੀਆ (66 ਕਿਲੋ) ਨੇ ਨਿਊਜ਼ੀਲੈਂਡ ਦੀ ਸਾਰਾ ਵੇਰੇਯੂ ਨੂੰ 5-0 ਨਾਲ ਹਰਾਇਆ। ਨੀਤੂ ਪਿਛਲੇ ਗੇੜ ’ਚ ਕੁਆਰਟਰ ਫਾਈਨਲ ’ਚ ਹਾਰ ਗਈ ਸੀ। ਉਸ ਨੇ ਇਸ ਵਾਰ ਪਹਿਲੇ ਰਾਊਂਡ ਵਿਚ ਹੀ ਮੁਕਾਬਲਾ ਜਿੱਤ ਲਿਆ। 

ਇਹ  ਵੀ ਪੜ੍ਹੋ : WPL 2023 : ਸੋਫੀ ਡਿਵਾਈਨ ਦੀ ਧਾਕੜ ਪਾਰੀ, ਬੈਂਗਲੁਰੂ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ

ਪਹਿਲੇ ਮਿੰਟ ’ਚ ਉਸ ਨੇ ਆਪਣੀ ‘ਹੁਕ’ ਤੇ ‘ਕ੍ਰਾਸ’ ਦਾ ਬਾਖੂਬੀ ਇਸਤੇਮਾਲ ਕੀਤਾ ਪਰ ਅੰਕ ਹਾਸਲ ਕਰਨ ਵਾਲੇ ਮੁੱਕੇ ਨਹੀਂ ਜੜ ਸਕੀ। ਫਿਰ ਦੋਵੇਂ ਮੁੱਕੇਬਾਜ਼ਾਂ ਨੇ ਦੋਵਾਂ ਹੱਥਾਂ ’ਚ ਇਕ ਦੂਜੇ ਨੂੰ ਮੁੱਕੇ ਜੜਨੇ ਸ਼ੁਰੂ ਕਰ ਦਿੱਤੇ। ਤੁਰੰਤ ਹੀ ਕੋਰੀਆਈ ਮੁੱਕੇਬਾਜ਼ ਕਾਂਗ ਨੂੰ ਪਹਿਲਾ ‘ਸਟੈਂਡਿੰਗ ਕਾਊਂਟ’ ਮਿਲਿਆ। ਨੀਤੂ ਨੇ ਫਿਰ ਦਬਦਬਾ ਜਾਰੀ ਰੱਖਿਆ ਤੇ ਕਾਂਗ ਨੂੰ ਦੂਜਾ ‘ਸਟੈਂਡਿੰਗ ਕਾਊਂਟ’ 20 ਸੈਕੰਡ ਬਾਅਦ ਮਿਲਿਆ, ਜਿਸ ਨਾਲ ਰੈਫਰੀ ਨੇ ਮੁਕਾਬਲਾ ਭਾਰਤੀ ਮੁੱਕੇਬਾਜ਼ ਦੇ ਪੱਖ ਵਿਚ ਕਰ ਦਿੱਤਾ।

ਪ੍ਰੀਤੀ ਨੇ ਰੋਮਾਨੀਆਈ ਵਿਰੋਧਣ ਵਿਰੁੱਧ ਪਹਿਲੇ ਰਾਊਂਡ ’ਚ 3-2 ਨਾਲ ਬੜ੍ਹਤ ਬਣਾਈ। ਫਿਰ ਹਰਿਆਣਾ ਦੀ ਇਸ ਮੁੱਕੇਬਾਜ਼ ਨੇ ਆਪਣੇ ਪੈਰਾਂ ਦੇ ਇਸਤੇਮਾਲ ਕਰਦੇ ਹੋਏ ਰੋਮਾਨੀਆਈ ਮੁੱਕੇਬਾਜ਼ ’ਤੇ ਮੁੱਕੇ ਜੜੇ। ਹਾਲਾਂਕਿ ਦੂਜੇ ਰਾਊਂਡ ਨੂੰ ਉਹ 2-3 ਨਾਲ ਗੁਆ ਬੈਠੀ ਪਰ ਆਖਰੀ ਤਿੰਨ ਮਿੰਟ ’ਚ ਪ੍ਰੀਤੀ ਨੇ ਜਵਾਬੀ ਹਮਲੇ ਕੀਤੇ। ਇਸ ’ਚ ਦੋਵੇਂ ਮੁੱਕੇਬਾਜ਼ਾਂ ਦੇ ਅੰਕ ਬਰਬਾਰ ਰਹੇ, ਜਿਸ ਨਾਲ ਮੁਕਾਬਲੇ ਦਾ ਫੈਸਲਾ ‘ਰੀਵਿਊ’ ਨਾਲ ਕੀਤਾ ਗਿਆ। ਅੰਤ ਵਿਚ ਫੈਸਲਾ ਭਾਰਤੀ ਮੁੱਕੇਬਾਜ਼ ਦੇ ਪੱਖ ਵਿਚ ਰਿਹਾ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News