ਵਾਨ ਦੇ WTC ਫ਼ਾਈਨਲ ’ਚ ਭਾਰਤ ਦੇ ਹਾਰਨ ਵਾਲੇ ਟਵੀਟ ’ਤੇ ਜਾਫ਼ਰ ਦਾ ਪਲਟਵਾਰ, ਕਿਹਾ...
Monday, Jun 14, 2021 - 07:56 PM (IST)
ਸਪੋਰਟਸ ਡੈਸਕ— ਸਾਬਕਾ ਭਾਰਤੀ ਬੱਲੇਬਾਜ਼ ਤੇ ਘਰੇਲੂ ਧਾਕੜ ਵਸੀਮ ਜਾਫ਼ਰ ਤੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਟਵਿੱਟਰ ’ਤੇ ਕਾਫ਼ੀ ਐਕਟਿਵ ਹਨ। ਹਾਲ ਹੀ ’ਚ ਨਿਊਜ਼ੀਲੈਂਡ ਦੀ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ’ਚ ਜਿੱਤ ਦੇ ਬਾਅਦ ਵਾਨ ਨੇ ਕੀਵੀ ਟੀਮ ਦੀ ਰੱਜ ਕੇ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਅਗਲੇ ਹਫ਼ਤੇ ਵਰਲਡ ਟੈਸਟ ਚੈਂਪੀਅਨਸ਼ਿਪ ’ਚ ਭਾਰਤ ਨੂੰ ਹਰਾਵੇਗੀ। ਇਸ ’ਤੇ ਹੁਣ ਜਾਫ਼ਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਉਦਘਾਟਨ ਸੰਸਕਰਣ ਦਾ ਫਾਈਨਲ 18 ਤੋਂ 22 ਜੂਨ ਤਕ ਸਾਊਥੰਪਟਨ ’ਚ ਖੇਡਿਆ ਜਾਵੇਗਾ।
ਵਾਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਬਲੈਕ ਕੈਪਸ ਦੀ ਜੰਮ ਕੇ ਸ਼ਲਾਘਾ ਕੀਤੀ। ਸਾਬਕਾ ਕਪਤਾਨ ਨੇ ਕੀਵੀ ਟੀਮ ਨੂੰ ਇਕ ਉੱਚ ਦਰਜੇ ਵਾਲੀ ਟੀਮ ਦੱਸਿਆ ਤੇ ਭਾਰਤ ਖ਼ਿਲਾਫ਼ ਫ਼ਾਈਨਲ ’ਚ ਜੇਤੂ ਹੋਣ ਦੇ ਲਈ ਸਮਰਥਨ ਦਿੱਤਾ। ਵਾਨ ਨੇ ਟਟੀਵ ’ਚ ਲਿਖਿਆ, ਨਿਊਜ਼ੀਲੈਂਡ ਟੀਮ ਇਕ ਹਾਈ ਕਲਾਸ ਟੀਮ ਹੈ। ਉਹ ਹਾਲਾਤ ਨੂੰ ਚੰਗੀ ਤਰ੍ਹਾਂ ਪੜ੍ਹਦੀ ਹੈ। ਮੈਂ ਕਲਪਨਾ ਕਰ ਰਿਹਾ ਹਾਂ ਕਿ ਟੀਮ ਅਗਲੇ ਹਫ਼ਤੇ ਭਾਰਤੀ ਟੀਮ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਮੈਚ ’ਚ ਹਰਾਵੇਗੀ।
#WTCFinals https://t.co/ixeBDMfAmV pic.twitter.com/Q0nZQU3WvU
— Wasim Jaffer (@WasimJaffer14) June 13, 2021
ਵਸੀਮ ਜਾਫ਼ਰ ਨੇ ਅੰਗਰੇਜ਼ੀ ਧਾਕੜ ਵੱਲੋਂ ਦਿੱਤੇ ਬਿਆਨ ’ਤੇ ਇਕ ਪ੍ਰਸਿੱਧ ਮੀਮ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਟਰੋਲ ਕੀਤਾ। ਉਨ੍ਹਾਂ ਨੇ ਟਟੀਵ ਕਰਦੇ ਹੋਏ ਕਿਹਾ, ਤੇਰਾ ਕੰਮ ਹੋ ਗਿਆ, ਤੂ ਜਾ (ਤੁਹਾਡਾ ਕੰਮ ਹੋ ਗਿਆ, ਤੁਸੀਂ ਜਾ ਸਕਦੇ ਹੋ)। ਜਾਫ਼ਰ ਵੱਲੋਂ ਦਿੱਤੇ ਗਏ ਜਵਾਬ ਦੇ ਬਾਅਦ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ।