ਸਾਬਕਾ ਪਾਕਿ ਕ੍ਰਿਕਟਰ ਵਸੀਮ ਅਕਰਮ ਨੇ ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ ਦਾ ਦੱਸਿਆ ਮਜ਼ਬੂਤ ਦਾਅਵੇਦਾਰ

Friday, May 28, 2021 - 02:16 PM (IST)

ਸਾਬਕਾ ਪਾਕਿ ਕ੍ਰਿਕਟਰ ਵਸੀਮ ਅਕਰਮ ਨੇ ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ ਦਾ ਦੱਸਿਆ ਮਜ਼ਬੂਤ ਦਾਅਵੇਦਾਰ

ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਕਿਹਾ ਹੈ ਕਿ ਇਸ ਵਾਰ ਟੀ-20 ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਕ੍ਰਿਕਟ ਟੀਮ ਹੈ। ਉਨ੍ਹਾਂ ਨੇ ਤਿੰਨ ਦੇਸ਼ਾਂ ਦੇ ਨਾਂ ਵੀ ਦੱਸੇ ਜੋ ਖ਼ਿਤਾਬ ਜਿੱਤ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਖ਼ਿਤਾਬ ਲਈ ਮੇਰੀ ਸਭ ਤੋਂ ਪਹਿਲੀ ਪਸੰਦ ਭਾਰਤੀ ਟੀਮ ਹੈ ਕਿਉਂਕਿ ਉਹ ਟੀ-20 ਕ੍ਰਿਕਟ ਬੇਖ਼ੌਫ਼ ਹੋ ਕੇ ਖੇਡਦੇ ਹਨ। ਇਸ ਤੋਂ ਇਲਾਵਾ ਇੰਗਲੈਂਡ ਵੀ ਇਸ ਖ਼ਿਤਾਬ ਨੂੰ ਜਿੱਤ ਸਕਦਾ ਹੈ ਤੇ ਨਾਲ ਹੀ ਮੈਨੂੰ ਅਜਿਹਾ ਲਗਦਾ ਹੈ ਕਿ ਨਿਊਜ਼ੀਲੈਂਡ ਦੀ ਟੀਮ ਵੀ ਕਮਜ਼ੋਰ ਨਹੀਂ ਹੈ। ਉਨ੍ਹਾਂ ਨੇ ਇਸ ਤੋਂ ਇਲਾਵਾ ਕਿਹਾ ਕਿ ਤੁਸੀਂ ਵੈਸਟਇੰਡੀਜ਼ ਦੀ ਟੀਮ ਬਾਰੇ ਕੁਝ ਨਹੀਂ ਕਹਿ ਸਕਦੇ। ਜੇ ਵੈਸਟਇੰਡੀਜ਼ ਦੇ ਮੁੱਖ ਖਿਡਾਰੀ ਟੀਮ ਨਾਲ ਜੁੜ ਗਏ ਤਾਂ ਉਨ੍ਹਾਂ ਨੂੰ ਵੀ ਦੌੜ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।


author

Tarsem Singh

Content Editor

Related News