ਸ਼ੁਰੂਆਤ ''ਚ ਜ਼ਿੰਮੇਵਾਰ ਨਹੀਂ ਸੀ ਪਰ ਹੁਣ ਆਪਣੀ ਖੇਡ ਨੂੰ ਬਾਖੂਬੀ ਨਾਲ ਸਮਝਦਾ ਹਾਂ : ਅਈਅਰ
Sunday, Dec 22, 2019 - 11:59 AM (IST)

ਸਪੋਰਟਸ ਡੈਸਕ : ਸ਼੍ਰੇਅਸ ਅਈਅਰ ਨੇ ਸ਼ਨੀਵਾਰ ਨੂੰ ਕਿਹਾ ਕਿ ਆਪਣੇ ਕਰੀਅਰ ਦੀ ਸ਼ੁਰੁਆਤ ਵਿਚ ਉਹ ਇੰਨਾ ਜ਼ਿੰਮੇਵਾਰ ਨਹੀਂ ਸੀ ਪਰ ਹੁਣ ਉਹ ਆਪਣੀ ਖੇਡ ਨੂੰ ਬਾਖੂਬੀ ਸਮਝਦਾ ਹੈ। ਲੰਬੇ ਸਮੋਂ ਤੋਂ ਭਾਰਤੀ ਟੀਮ ਦੀ ਸਮੱਸਿਆ ਰਹੇ ਬੱਲੇਬਾਜ਼ੀ ਦੇ ਚੌਥੇ ਨੰਬਰ 'ਤੇ ਅਈਅਰ ਆਪਣੀ ਦਾਅਵੇਦਾਰੀ ਪੁਖਤਾ ਕਰਦਾ ਜਾ ਰਿਹਾ ਹੈ। ਉਸ ਨੇ ਤੀਜੇ ਵਨ ਡੇ ਦੀ ਪੂਰਬਲੀ ਸ਼ਾਮ 'ਤੇ ਕਿਹਾ, ''ਇਹ ਪਰਿਪੱਕਤਾ ਤੇ ਜ਼ਿੰਮੇਵਾਰੀ ਤੋਂ ਆਉਂਦਾ ਹੈ। ਪਹਿਲੀ ਸ਼੍ਰੇਣੀ ਕਰੀਅਰ ਦੇ ਦੌਰ ਵਿਚ ਮੈਂ ਹਮਲਾਵਰ ਸੀ ਤੇ ਕਦੇ ਜ਼ਿੰਮੇਵਾਰੀ ਨਹੀਂ ਲੈਂਦਾ ਸੀ।''
ਉਸ ਨੇ ਕਿਹਾ, ''ਬਾਅਦ ਵਿਚ ਮੈਨੂੰ ਲੱਗਾ ਕਿ ਉੱਚ ਪੱਧਰ 'ਤੇ ਖੇਡਣ ਤੋਂ ਬਾਅਦ ਪਰਿਪੱਕਤਾ ਜ਼ਰੂਰੀ ਹੈ। ਮੈਂ ਸ਼ਾਟਾਂ ਵੀ ਲਾ ਸਕਦਾ ਹਾਂ ਤੇ ਇਕ ਦੌੜ ਵੀ ਲੈ ਸਕਦਾ ਹਾਂ। ਮੈਂ ਆਪਣੀ ਖੇਡ ਨੂੰ ਬਾਖੂਬੀ ਸਮਝਦਾ ਹਾਂ ਤੇ ਉਸਦੇ ਅਨੁਸਾਰ ਖੇਡਦਾ ਹਾਂ।''