ਵਾਰਨਰ ਬਣਾ ਰਹੇ ਸਨ TikTok ਵੀਡੀਓ, ਲੱਗਿਆ ਜਿਵੇਂ ਟੁੱਟ ਗਏ ਦੰਦ

Wednesday, May 27, 2020 - 02:43 AM (IST)

ਵਾਰਨਰ ਬਣਾ ਰਹੇ ਸਨ TikTok ਵੀਡੀਓ, ਲੱਗਿਆ ਜਿਵੇਂ ਟੁੱਟ ਗਏ ਦੰਦ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਕਾਰਨ ਖੇਡ ਗਤੀਵਿਧੀਆਂ 'ਤੇ ਰੋਕ ਲੱਗੀ ਹੋਈ ਹੈ। ਇਸ ਦੌਰਾਨ ਸਾਰੇ ਖਿਡਾਰੀ ਲਾਕਡਊਨ ਕਾਰਨ ਘਰਾਂ 'ਚ ਸਮਾਂ ਬਤੀਤ ਕਰ ਰਹੇ ਹਨ। ਆਸਟਰੇਲੀਆ ਟੀਮ ਦੇ ਓਪਨਰ ਡੇਵਿਡ ਵਾਰਨਰ ਟਿਕਟਾਕ ਵੀਡੀਓ ਨੂੰ ਲੈ ਕੇ ਬਹੁਤ ਚਰਚਾ 'ਚ ਹਨ। ਡੇਵਿਡ ਵਾਰਨਰ ਨੇ ਕਿ ਮਸ਼ੀਨ 'ਚ ਛੱਲੀ (ਮੱਕੀ) ਨੂੰ ਫਸਾਇਆ ਹੋਇਆ ਹੈ। ਉਹ ਮਸ਼ੀਨ ਨੂੰ ਚਲਾਉਂਦੇ ਹਨ ਤਾਂ ਛੱਲੀ ਘੁੰਮਣ ਲੱਗ ਜਾਂਦੀ ਹੈ। ਵਾਰਨਰ ਘੁੰਮਦੀ ਛੱਲੀ ਨੂੰ ਦੰਦਾਂ 'ਚ ਫਸਾ ਲੈਂਦੇ ਹਨ ਤੇ ਇਕਦਮ ਉਸ ਦੇ ਦੰਦਾਂ 'ਚ ਦਰਦ ਹੋਣ ਲੱਗਦਾ ਹੈ। ਇਕ ਬਾਰ ਤਾਂ ਅਜਿਹਾ ਲੱਗਦਾ ਹੈ ਕਿ ਉਸਦੇ ਅੱਗਲੇ ਦੰਦ ਹੀ ਟੁੱਟ ਗਏ। (ਇੰਸਟਾਗ੍ਰਾਮ 'ਚ) ਇਸ ਵੀਡੀਓ ਨਾਲ ਡੇਵਿਡ ਵਾਰਨਰ ਨੇ ਸਭ ਨੂੰ ਹੈਰਾਨ ਕਰ ਦਿੱਤਾ।

 
 
 
 
 
 
 
 
 
 
 
 
 
 

Don’t try this at home 😂😂 #lifehack #donthateappreciate

A post shared by David Warner (@davidwarner31) on May 25, 2020 at 10:11pm PDT


ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਾਰਨਰ ਨੇ ਲਿਖਿਆ- 'ਘਰ ਵਿੱਚ ਇਸ ਦੀ ਕੋਸ਼ਿਸ਼ ਨਾ ਕਰੋ।' ਕੁਮੈਂਟਸ 'ਚ ਫੈਂਸ ਨੇ ਅਪੀਲ ਕੀਤੀ ਹੈ ਕਿ ਵਾਰਨਰ ਇਸ ਤਰ੍ਹਾਂ ਦੇ ਵੀਡੀਓ ਨਾ ਸ਼ੇਅਰ ਕਰਨ। ਵਾਰਨਰ ਦੇ ਭਾਰਤ 'ਚ ਵੀ ਬਹੁਤ ਜ਼ਿਆਦਾ ਫੈਂਸ ਫਾਲੋਇੰਗ ਹਨ। ਵਾਰਨਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਇਜ਼ੀ ਟੀਮ ਹੈਦਰਾਬਾਦ ਦੇ ਕਪਤਾਨ ਹਨ।


author

Gurdeep Singh

Content Editor

Related News