10 ਮਹੀਨੇ ਦੀ ਬੇਟੀ ਨੂੰ ਡਾਂਸ ਸਿਖਾ ਰਹੇ ਵਾਰਨਰ, ਵੀਡੀਓ ਵਾਇਰਲ

4/27/2020 9:13:02 PM

ਨਵੀਂ ਦਿੱਲੀ— ਆਸਟਰੇਲੀਆ ਦੇ ਧਮਾਕੇਦਾਰ ਓਪਨਰ ਡੇਵਿਡ ਵਾਰਨਰ ਲਾਕਡਾਊਨ ਦੇ ਦੌਰਾਨ ਇਸ ਮੁਸ਼ਕਿਲ ਸਮੇਂ 'ਚ ਆਪਣੇ ਫੈਂਸ ਨਾਲ ਲਗਾਤਾਰ ਜੁੜ ਰਹੇ ਹਨ। ਵਾਰਨਰ ਆਪਣੇ ਨਵੇਂ ਨਵੇਂ ਵੀਡੀਓ ਸ਼ੇਅਰ ਕਰ ਫੈਂਸ ਦਾ ਮਨੋਰੰਜਨ ਵੀ ਕਰਦੇ ਹਨ। ਡੇਵਿਡ ਵਾਰਨਰ ਨੇ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਡੇਵਿਡ ਵਾਰਨਰ ਆਪਣੀ ਛੋਟੀ ਬੇਟੀ ਇਸਲਾ ਨੂੰ ਡਾਂਸ ਸਿਖਾ ਰਹੇ ਹਨ। ਵੀਡੀਓ 'ਚ ਡੇਵਿਡ ਵਾਰਨਰ ਆਪਣੀ 10 ਮਹੀਨਿਆਂ ਦੀ ਬੇਟੀ ਦੇ ਪੈਰ ਫੜ ਕੇ ਉਸ ਨੂੰ ਡਾਂਸ ਕਰਵਾ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਾਰਨਰ ਨੇ ਇਸ ਦੇ ਕੈਪਸ਼ਨ 'ਚ ਲਿਖਿਆ 'ਬੇਚਾਰੀ ਇਸਲਾ'।

 
 
 
 
 
 
 
 
 
 
 
 
 
 

Poor Isla 😂😂 #chacharealsmooth @candywarner1

A post shared by David Warner (@davidwarner31) on Apr 25, 2020 at 5:44pm PDT


ਇਸ ਤੋਂ ਪਹਿਲਾਂ ਡੇਵਿਡ ਵਾਰਨਰ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਆਪਣੀ ਬੇਟੀ ਨੂੰ ਮੁੱਕੇਬਾਜ਼ੀ ਦੀ ਟ੍ਰੇਨਿੰਗ ਦੇ ਰਹੇ ਸਨ। ਇਸ ਦੌਰਾਨ ਵਾਰਨਰ ਦੀ ਬੇਟੀ ਲਗਾਤਾਰ ਪੰਜ ਮਾਰ ਰਹੀ ਹੈ ਤੇ ਵਾਰਨਰ ਆਪਣੇ ਹੱਥਾਂ ਨਾਲ ਰੋਕ ਰਹੇ ਹਨ। ਵਾਰਨਰ ਨੇ ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਇਸ ਦੀ ਕੈਪਸ਼ਨ 'ਚ ਲਿਖਿਆ ਸੀ 'ਮੈਂ ਤੇ ਕੈਂਡਿਸ (ਵਾਰਨਰ ਦੀ ਪਤਨੀ) ਜੋ ਟ੍ਰੇਨਿੰਗ 'ਚ ਕਰਦੇ ਹਨ, ਉਹ ਇਹ ਵੀ ਕਰਨਾ ਪਸੰਦ ਕਰਦੇ ਹਨ। ਤੁਸੀਂ ਕਹਿ ਵੀ ਕੀ ਸਕਦੇ ਹੋ, ਸਿਰਫ ਓਕੇ।'

 

 
 
 
 
 
 
 
 
 
 
 
 
 
 

They just love doing what @candywarner1 and I do with training , what can you say?? “OK” 😂😂

A post shared by David Warner (@davidwarner31) on Apr 18, 2020 at 6:34pm PDT

 
 
 
 
 
 
 
 
 
 
 
 
 
 

We welcomed our newest family member Isla Rose Warner at 10:30pm late last night. @candywarner1 was absolutely amazing. Mum and Bub doing very well and her big sisters are over the moon. #prouddad

A post shared by David Warner (@davidwarner31) on Jul 1, 2019 at 2:22am PDT


Gurdeep Singh

Content Editor Gurdeep Singh