ਕੋਵਿਡ-19 : ਡਾਕਟਰਾਂ ਦੇ ਸਮਰਥਨ ’ਚ ਵਾਰਨਰ ਨੇ ਸਿਰ ਕੀਤਾ ਸ਼ੇਵ, ਕੋਹਲੀ ਨੂੰ ਦਿੱਤਾ ਚੈਲੰਜ
Tuesday, Mar 31, 2020 - 12:51 PM (IST)

ਨਵੀਂ ਦਿੱਲੀ : ਆਸਟਰੇਲੀਆਈ ਸਲਾਮੀ ਬੱਲੇਬਾਜ਼ ਅਤੇ ਸਾਬਕਾ ਉਪ ਕਪਤਾਨ ਡੇਵਿਡ ਵਾਰਨਰ ਨੇ ਕੋਰੋਨਾ ਵਾਇਰਸ ਖਿਲਾਫ ਜੰਗ ਲੜ ਰਹੇ ਡਾਕਟਰ, ਨਰਸ ਅਤੇ ਬਾਕੀ ਪੈਰਾਮੈਡੀਕਲ ਸਟਾਫ ਦੇ ਪ੍ਰਤੀ ਸਮਰਥਨ ਜਤਾਉਣ ਲਈ ਆਪਣੇ ਸਿਰ ਦੇ ਸਾਰੇ ਵੱਲ ਕਟਵਾ ਦਿੱਤੇ। ਵਾਰਨਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਸਿਰ ਦੇ ਵਾਲ ਸ਼ੇਵ ਕਰਨ ਦੀ ਇਕ ਵੀਡੀਓ ਪੋਸਟ ਕੀਤੀ ਹੈ। ਪੋਸਟ ਦੇ ਨਾਲ ਵਾਰਨਰ ਨੇ ਲਿਖਿਆ, ‘‘ਕੋਵਿਡ-19 ਖਿਲਾਫ ਪਹਿਲੇ ਮੋਰਚੇ ’ਤੇ ਕੰਮ ਕਰਨ ਵਾਲਿਆਂ ਦੇ ਸਮਰਥਨ ’ਚ ਆਪਣੇ ਸਿਰ ਦੇ ਵਾਲ ਸ਼ੇਵ ਕਰਨ ਲਈ ਮੈਨੂੰ ਨਾਮਜ਼ਦ ਕੀਤਾ ਗਿਆ ਹੈ। ਮੈਨੂੰ ਯਾਦ ਹੈ ਕਿ ਮੈਂ ਇਸ ਤਰ੍ਹਾਂ ਆਪਣੇ ਡੈਬਿਊ ਦੌਰਾਨ ਕੀਤਾ ਸੀ। ਤੁਹਾਨੂੰ ਇਹ ਪਸੰਦ ਆਇਆ ਜਾਂ ਨਹੀਂ?’’
ਆਸਟਰੇਲੀਆ ਵਨ ਡੇ ਟੀਮ ਦੇ ਕਪਤਾਨ ਐਰੋਨ ਫਿੰਚ ਨੇ ਵਾਰਨਰ ਦੀ ਪੋਸਟ ’ਤੇ ਕੁਮੈਂਟ ਕਰ ਉਸ ਨੂੰ ਟ੍ਰੋਲ ਕੀਤਾ। ਕੰਗਾਰੂ ਸਲਾਮੀ ਬੱਲੇਬਾਜ਼ ਵਾਰਨਰ ਨੇ ਇਸ ਚੈਲੰਜ ਦੇ ਲਈ ਸਟੀਵ ਸਮਿਥ, ਪੈਟ ਕਮਿੰਸ, ਜੋ ਬਰਨਸ, ਟ੍ਰੈਵਿਸ ਸਮਿਥ, ਪੀਅਰਸ ਮਾਰਗਨ, ਮਾਕਸ ਸਟੋਨਿਸ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਨਾਮਜ਼ਦ ਕੀਤਾ ਹੈ। ਕੌਮਾਂਤਰੀ ਕ੍ਰਿਕਟ ’ਤੇ ਲੱਗੀ ਬ੍ਰੇਕ ਕਾਰਨ ਫਿਲਹਾਲ ਵਾਰਨਰ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ।