ਜਨਮ ਦਿਨ ਮੌਕੇ ਦਿੱਲੀ ਨੂੰ ਹਰਾ ਕੇ ਵਾਰਨਰ ਨੇ ਮਨਾਇਆ ਜਸ਼ਨ (ਵੀਡੀਓ)

Wednesday, Oct 28, 2020 - 08:01 PM (IST)

ਜਨਮ ਦਿਨ ਮੌਕੇ ਦਿੱਲੀ ਨੂੰ ਹਰਾ ਕੇ ਵਾਰਨਰ ਨੇ ਮਨਾਇਆ ਜਸ਼ਨ (ਵੀਡੀਓ)

ਦੁਬਈ- ਸਾਬਕਾ ਚੈਂਪੀਅਨ ਸਨਰਾਈਜ਼ਰਜ਼ ਹੈਦਰਾਬਾਦ ਨੇ ਆਈ. ਪੀ. ਐੱਲ.-13 ਸੈਸ਼ਨ ਦੇ 47ਵੇਂ ਮੁਕਾਬਲੇ 'ਚ ਦਿੱਲੀ ਕੈਪੀਟਲਸ ਨੂੰ ਹਰਾ ਦਿੱਤਾ। ਹੈਦਰਾਬਾਦ ਦੇ ਕੈਪਟਨ ਡੇਵਿਡ ਵਾਰਨਰ ਦੇ ਲਈ ਇਹ ਜਿੱਤ ਹੋਰ ਵੀ ਖਾਸ ਰਹੀ ਕਿਉਂਕਿ 27 ਅਕਤੂਬਰ ਨੂੰ ਹੀ ਉਸਦਾ 34ਵਾਂ ਜਨਮਦਿਨ ਵੀ ਸੀ। ਇਸ ਜਿੱਤ ਦਾ ਜਸ਼ਨ ਵੀ ਖਾਸ ਅੰਦਾਜ਼ 'ਚ ਹੀ ਮਨਾਇਆ ਗਿਆ। ਹੈਦਰਾਬਾਦ ਦੇ ਕੈਪਟਨ ਡੇਵਿਡ ਵਾਰਨਰ ਦੇ ਮੂੰਹ 'ਤੇ ਉਸਦੇ ਸਾਥੀ ਖਿਡਾਰੀਆਂ ਨੇ ਖੂਬ ਕੇਕ ਲਗਾਇਆ। ਹੈਦਰਾਬਾਦ ਟੀਮ ਨੇ ਇਕ ਵੀਡੀਓ ਕਲਿੱਪ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ।


ਵੀਡੀਓ ਦੇ ਕੈਪਸ਼ਨ 'ਚ ਲਿਖਿਆ ਗਿਆ ਹੈ- 'ਰਾਤ ਸਾਡੇ ਅਹਿਮ ਮੈਚ ਤੋਂ ਬਾਅਦ ਡ੍ਰੈਸਿੰਗ ਰੂਮ 'ਚ ਕੀ ਹੋਇਆ, ਕੇਕ ਦੀਆਂ ਰਸਮਾਂ ਨੂੰ ਵੀ ਨਾ ਭੁੱਲਣਾ।' ਵੀਡੀਓ 'ਚ ਨੌਜਵਾਨ ਬੱਲੇਬਾਜ਼ ਗਰਗ ਅਤੇ ਮਨੀਸ਼ ਪਾਂਡੇ ਵਰਗੇ ਭਾਰਤੀ ਕ੍ਰਿਕਟਰਾਂ ਨੂੰ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ, ਜੋ ਵਾਰਨਰ ਦੇ ਮੂੰਹ 'ਤੇ ਕੇਕ ਲਗਾ ਰਹੇ ਹਨ। ਗੇਂਦਬਾਜ਼ੀ ਕੋਚ ਮੁਰਲੀਧਰਨ ਦੇ ਨਾਲ ਵੀ ਵਾਰਨਰ ਮਸਤੀ ਕਰਦੇ ਨਜ਼ਰ ਆਏ। 
ਦੁਬਈ 'ਚ ਮੰਗਲਵਾਰ ਨੂੰ ਹੈਦਰਾਬਾਦ ਨੇ ਦਿੱਲੀ ਨੂੰ 88 ਦੌੜਾਂ ਨਾਲ ਹਰਾਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 20 ਓਵਰਾਂ 'ਚ 2 ਵਿਕਟਾਂ 'ਤੇ 219 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਦਿੱਲੀ ਦੀ ਟੀਮ 19 ਓਵਰਾਂ 'ਚ 131 ਦੌੜਾਂ 'ਤੇ ਢੇਰ ਹੋ ਗਈ।


author

Gurdeep Singh

Content Editor

Related News