ਗੇਂਦ ਨਾਲ ਛੇੜਛਾੜ ਦੇ ਦੋਸ਼ ''ਚ ਵਿਵਿਅਨ ਕਿੰਗਮਾ ''ਤੇ ਚਾਰ ਮੈਚਾਂ ਦਾ ਬੈਨ
Thursday, Jan 27, 2022 - 02:17 AM (IST)
ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਨੀਦਰਲੈਂਡ ਦੇ ਤੇਜ਼ ਗੇਂਦਬਾਜ਼ ਵਿਵਿਅਨ ਕਿੰਗਮਾ 'ਤੇ ਬੁੱਧਵਾਰ ਨੂੰ ਅਫਗਾਨਿਸਤਾਨ ਦੇ ਵਿਰੁੱਧ ਤੀਜੇ ਤੇ ਆਖਰੀ ਵਨ ਡੇ ਦੇ ਦੌਰਾਨ ਛੇੜਛਾੜ ਦੇ ਦੋਸ਼ ਵਿਚ ਚਾਰ ਮੈਚਾਂ ਦੀ ਪਾਬੰਦੀ ਲਗਾਈ ਹੈ। ਦੋਹਾ ਵਿਚ ਮੰਗਲਵਾਰ ਨੂੰ ਖੇਡੇ ਗਏ ਇਸ ਮੈਚ ਵਿਚ ਨੀਦਰਲੈਂਡ 75 ਦੌੜਾਂ ਨਾਲ ਹਾਰ ਗਿਆ ਸੀ ਤੇ ਇਹ ਘਟਨਾ ਮੁਕਾਬਲੇ ਦੇ 31ਵੇਂ ਓਵਰ ਦੇ ਦੌਰਾਨ ਹੋਈ ਸੀ।
ਇਹ ਖ਼ਬਰ ਪੜ੍ਹੋ- BPL : ਆਂਦ੍ਰੇ ਫਲੇਚਰ ਦੀ ਧੌਣ 'ਤੇ ਲੱਗਿਆ ਬਾਊਂਸਰ
ਆਈ. ਸੀ. ਸੀ. ਨੇ ਇਕ ਬਿਆਨ ਵਿਚ ਕਿਹਾ ਕਿ ਕਿੰਗਮਾ ਨੂੰ ਖਿਡਾਰੀਆਂ ਤੇ ਉਸਦੇ ਵਿਅਕਤੀਗਤ ਸਪੋਰਟ ਸਟਾਫ ਦੇ ਲਈ ਬਣੇ ਆਈ. ਸੀ. ਸੀ. ਦੀ ਆਚਾਰ ਸੰਹਿਤਾ ਦੀ ਧਾਰਾ 2.14 ਦੀ ਉਲੰਘਣਾ ਕਰਦੇ ਹੋਏ ਪਾਇਆ ਗਿਆ ਹੈ, ਜੋ ਆਈ. ਸੀ. ਸੀ. ਦੀ ਟੈਸਟ, ਵਨ ਡੇ ਅਤੇ ਟੀ-20 ਮੈਚ ਦੀ ਪਲੇਇੰਗ ਕੰਡੀਸ਼ਨ ਦੇ ਖੰਡ 41.3 ਦੇ ਤਹਿਤ ਗੇਂਦ ਨਾਲ ਛੇੜਛਾੜ ਕਰਨ ਨਾਲ ਸਬੰਧਿਤ ਹੈ। ਚਾਰ ਮੈਚਾਂ ਦੇ ਬੈਨ ਤੋਂ ਇਲਾਵਾ ਕਿੰਗਮਾ ਦੇ ਅਨੁਸ਼ਾਸਨਿਕ ਰਿਕਾਰਡ ਵਿਚ ਪੰਜ ਡੀਮੈਰਿਟ ਵੀ ਜੋੜੇ ਗਏ ਹਨ। ਇਹ ਘਟਨਾ ਅਫਗਾਨਿਸਤਾਨ ਦੀ ਪਾਰੀ ਦੇ 31ਵੇਂ ਓਵਰ ਵਿਚ ਹੋਈ, ਜਦੋਂ ਕਿੰਗਮਾ ਨੇ ਆਪਣੀ ਉਂਗਲੀ ਨਾਲ ਗੇਂਦ ਨੂੰ ਰਗੜ ਕੇ ਉਸਦੀ ਸਥਿਤੀ ਬਦਲ ਦਿੱਤੀ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ AUS ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਆਈ. ਸੀ. ਸੀ. ਦੇ ਅਨੁਸਾਰ ਕਿੰਗਮਾ ਨੇ ਦੋਸ਼ ਤੇ ਅਮੀਰਾਤ ਆਈ. ਸੀ. ਸੀ. ਇੰਟਰਨੈਸ਼ਨਲ ਪੈਨਲ ਆਫ ਮੈਚ ਰੈਫਰੀ ਦੇ ਵੇਂਡੇਲ ਲਾ ਬਰੂਏ ਵਲੋਂ ਪ੍ਰਸਤਾਵਿਤ ਅਤੇ ਆਈ. ਸੀ. ਸੀ. ਕ੍ਰਿਕਟ ਸੰਚਾਲਨ ਵਿਭਾਗ ਵਲੋਂ ਕੋਰੋਨਾ ਅੰਤਰਿਮ ਖੇਡ ਨਿਯਮਾਂ ਦੇ ਅਨੁਸਾਰ ਮਨਜ਼ੂਰ ਬੈਨ ਨੂੰ ਸਵੀਕਾਰ ਕੀਤਾ ਹੈ, ਇਸ ਲਈ ਮਾਮਲੇ ਵਿਚ ਰਸਮੀ ਸੁਣਵਾਈ ਦੀ ਕੋਈ ਲੋੜ ਨਹੀਂ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।