ਜਰਮਨੀ ’ਚ ਤਿੰਨ ਮਹੀਨਿਆਂ ਤੋਂ ਫਸੇ ਵਿਸ਼ਵ ਚੈਂਪੀਅਨ ਆਨੰਦ ਆਖਰਕਾਰ ਪਰਤਣਗੇ ਆਪਣੇ ਦੇਸ਼
Saturday, May 30, 2020 - 01:08 PM (IST)

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਸ਼ਨੀਵਾਰ ਨੂੰ ਸ਼ਾਮ ਤਕ ਭਾਰਤ ਪਰਤ ਆਉਣਗੇ। ਕੋਵਿਡ-19 ਮਹਾਂਮਾਰੀ ਦੇ ਚੱਲਦੇ ਯਾਤਰਾ ਸਬੰਧਿਤ ਪਾਬੰਦੀਆਂ ਦੇ ਕਾਰਣ ਉਹ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮਾਂ ਤੋਂ ਜਰਮਨੀ ’ਚ ਫਸੇ ਸਨ। ਉਨ੍ਹਾਂ ਦੀ ਪਤਨੀ ਅਰੂਣਾ ਨੇ ਸ਼ਨੀਵਾਰ ਦੀ ਸਵੇਰੇ ਪੀ. ਟੀ. ਆਈ-ਭਾਸ਼ਾ ਤੋਂ ਕਿਹਾ, ‘‘ਹਾਂ, ਆਨੰਦ ਅੱਜ ਆਪਣੇ ਦੇਸ਼ ਪਰਤ ਰਹੇ ਹਨ। ਆਨੰਦ ਸ਼ੁੱਕਰਵਾਰ ਦੀ ਰਾਤ ਫਰੈਂਕਫਰਟ ਤੋਂ ਏਅਰ ਇੰਡੀਆ ਦੀ ਫਲਾਈਟ (ਏ1-120) ’ਚ ਬੈਠੇ ਹਨ ਅਤੇ ਉਹ ਦਿੱਲੀ ਤੋਂ ਹੁੰਦੇ ਹੋਏ ਬੇਂਗਲੁਰੂ ਪਹੁੰਚਣਗੇ।
ਉਨ੍ਹਾਂ ਨੇ ਦੁਪਹਿਰ 1 ਵੱਜ ਕੇ 15 ਮਿੰਟ ’ਤੇ ਬੇਂਗਲੁਰੂ ਪੁੱਜਣ ਦੀ ਉਮੀਦ ਹੈ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਨੂੰ ਕਰਨਾਟਕ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਿਯਮਾਂ ਮੁਤਾਬਕ 14 ਦਿਨ ਦੇ ਕੁਆਰੰਟੀਨ ’ਚ ਰਹਿਣਾ ਹੋਵੇਗਾ।