ਵਿਸ਼ਵਨਾਥਨ ਆਨੰਦ ਬਣੇ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ

12/29/2017 10:17:20 PM

ਨਵੀਂ ਦਿੱਲੀ— ਭਾਰਤੀ ਗ੍ਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਨੇ 48 ਸਾਲ ਦੀ ਉਮਰ 'ਚ ਇਤਿਹਾਸ ਰੱਚਦੇ ਹੋਏ ਦੁਨੀਆ ਭਰ ਦੇ ਸਾਰੇ ਯੁਵਾ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡਦੇ ਹੋਏ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ ਹੋਣ ਦਾ ਮਾਣ ਹਾਸਲ ਕਰ ਲਿਆ ਹੈ। ਸ਼ਤਰੰਜ ਦੇ ਬਿਲਟ੍ਰਜ ਤੋਂ ਬਾਅਦ ਸਭ ਤੋਂ ਤੇਜ਼ ਫਾਰਮੈਂਟ ਰੈਪਿਡ ਦਾ ਖਿਤਾਬ ਜਿੱਤ ਕੇ ਉਨ੍ਹਾਂ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ। 15 ਰਾਊਂਡ ਦੇ ਇਸ ਮੁਕਾਬਲੇ 'ਚ ਆਨੰਦ ਅਜੇਤੂ ਰਹੇ ਤੇ ਉਨ੍ਹਾਂ ਨੇ ਕੁਲ 9 ਡਰਾਅ ਤੇ 6 ਜਿੱਤ ਦਰਜ ਕੀਤੀ ਤੇ 10.5 ਅੰਕ ਬਣਾਏ। ਇਸ ਦੌਰਾਨ ਉਨ੍ਹਾਂ ਨੇ ਮੌਜੂਦਾ ਵਿਸ਼ਵ ਕਲਾਸਿਕਲ ਚੈਂਪੀਅਨ ਨਾਰਵੇ ਦੇ ਮੇਗਨਸ ਕਾਰਲਨ, ਰੂਸ ਦੇ ਦਿੱਗਜ ਅਲੇਕਜੇਂਡਰ ਗ੍ਰੀਸਚੁਕ, ਅਮਰੀਕਾ ਦੇ ਅਕੋਬਿਅਨ ਵਰੂਜਹਨ, ਹੰਗਰੀ ਦੇ ਪੀਟਰ ਲੋਕੋ, ਰੂਸ ਦੇ ਅੰਟੋਨ ਡੇਮਚੇਂਕੋਂ ਤੇ ਇੰਗਲੈਂਡ ਦੇ ਮੇਕਸ਼ੇਨ ਲਯੂਕ 'ਤੇ ਜਿੱਤ ਦਰਜ ਕੀਤੀ। ਇਨਾਮ ਦੇ ਤੌਰ 'ਤੇ ਆਨੰਦ ਨੂੰ 2.5 ਲੱਖ ਅਮਰੀਕੀ ਡਾਲਰ ਕਰੀਬ 1 ਕਰੋੜ 60 ਲੱਖ ਰੁਪਏ ਹੀ ਪੁਰਸਕਾਰ ਦੇ ਤੌਰ 'ਤੇ ਮਿਲੇ।


Related News