‘ਚੰਦੂ ਚੈਂਪੀਅਨ’ ’ਚ ਦਿਸੇਗਾ ਕਾਰਤਿਕ ਆਰਿਅਨ ਦਾ ਮਰਾਠੀ ਅੰਦਾਜ਼

Thursday, Apr 04, 2024 - 10:17 AM (IST)

‘ਚੰਦੂ ਚੈਂਪੀਅਨ’ ’ਚ ਦਿਸੇਗਾ ਕਾਰਤਿਕ ਆਰਿਅਨ ਦਾ ਮਰਾਠੀ ਅੰਦਾਜ਼

ਮੁੰਬਈ (ਬਿਊਰੋ) - ਅਭਿਨੇਤਾ ਕਾਰਤਿਕ ਆਰਿਅਨ ਸਟਾਰਰ ਫ਼ਿਲਮ ‘ਚੰਦੂ ਚੈਂਪੀਅਨ’ ਅਸਲ ’ਚ ਸਾਲ ਦੀ ਸਭ ਤੋਂ ਵੱਡੀਆਂ ਰਿਲੀਜ਼ਾਂ ’ਚੋਂ ਇਕ ਹੈ। ਇਹ ਫ਼ਿਲਮ ਲਗਾਤਾਰ ਸੁਰਖੀਆਂ ’ਚ ਬਣੀ ਹੋਈ ਹੈ। ਫ਼ਿਲਮ ’ਚ ਕਾਰਤਿਕ ਆਰਿਅਨ ਦੇ ਲੁੱਕ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ, ਜੋ ਫ਼ਿਲਮ ’ਚ ਪਹਿਲਾਂ ਕਦੇ ਨਾ ਦੇਖਣ ਵਾਲੇ ਅੰਦਾਜ਼ ’ਚ ਨਜ਼ਰ ਆਉਣਗੇ ਤੇ ਉਹ ਆਪਣੇ ਕਿਰਦਾਰ ਨੂੰ ਪ੍ਰਫੈਕਟ ਬਣਾਉਣ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਹੋਈ ਅੱਗ ਬਬੂਲਾ, ਲਾਈਵ ਆ ਕੇ ਕੀਤਾ ਰੱਜ ਕੇ ਗਾਲੀ ਗਲੋਚ

ਕਾਰਤਿਕ ਆਰਿਅਨ ਨੇ ਫ਼ਿਲਮ ’ਚ ਭਾਸ਼ਾ ’ਤੇ ਖਾਸ ਧਿਆਨ ਦਿੱਤਾ ਹੈ। ਕਾਰਤਿਕ ਨੇ 14 ਮਹੀਨਿਆਂ ਤੱਕ ਆਪਣੀ ਮਰਾਠੀ ਬੋਲਚਾਲ ’ਤੇ ਕੰਮ ਕੀਤਾ ਹੈ। ਸਾਜਿਦ ਨਾਡਿਆਡਵਾਲਾ ਤੇ ਕਬੀਰ ਖ਼ਾਨ ਦੁਆਰਾ ਸਹਿ-ਨਿਰਮਿਤ ‘ਚੰਦੂ ਚੈਂਪੀਅਨ’ 14 ਜੂਨ, 2024 ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News