ਆਨੰਦ ਨੂੰ ਮਿਲੇ ਯੁਵਾ ਗ੍ਰੈਂਡਮਾਸਟਰ ਪ੍ਰਾਗਨਾਨਦਾ
Saturday, Jun 30, 2018 - 01:55 PM (IST)

ਚੇਨਈ— ਵਿਸ਼ਵ ਦੇ ਦੂਜੇ ਸਭ ਤੋਂ ਯੁਵਾ ਗ੍ਰੈਂਡਮਾਸਟਰ ਬਣਨ ਵਾਲੇ ਆਰ. ਪ੍ਰਾਗਨਾਨਦਾ ਇਸ ਉਪਲਬਧੀ ਨੂੰ ਆਪਣੇ ਕਰੀਅਰ ਦੇ ਸਭ ਤੋਂ ਵੱਡੇ ਪਲਾਂ 'ਚੋਂ ਇਕ ਮੰਨਦੇ ਹਨ। ਚੇਨਈ ਦੇ ਇਸ ਖਿਡਾਰੀ ਲਈ ਇਕ ਹੋਰ ਯਾਦਗਾਰੀ ਪਲ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਆਪਣੇ ਨਿਵਾਸ 'ਤੇ ਮਿਲ ਕੇ ਉਨ੍ਹਾਂ ਨਾਲ ਵਿਚਾਰ ਸਾਂਝੇ ਕਰਨਾ ਰਿਹਾ।
ਉਹ ਹਾਲ ਹੀ 'ਚ 12 ਸਾਲ, 10 ਮਹੀਨੇ ਅਤੇ 13 ਦਿਨ ਦੀ ਉਮਰ 'ਚ ਗ੍ਰੈਂਡਮਾਸਟਰ ਬਣੇ ਸਨ ਅਤੇ ਤੱਦ ਤੋਂ ਉਹ ਸੁਰਖੀਆਂ 'ਚ ਬਣੇ ਹੋਏ ਹਨ। ਉਹ ਆਨੰਦ ਨੂੰ ਮਿਲੇ ਤਾਂ ਖੁਸ਼ੀ ਲੁਕੋ ਨਾ ਸਕੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ''ਮੈਂ ਉਨ੍ਹਾਂ ਨੂੰ ਮਿਲ ਕੇ ਬਹੁਤ ਖੁਸ਼ ਸੀ। ਉਨ੍ਹਾਂ ਨੂੰ ਮਿਲਣਾ ਮੇਰਾ ਸੁਪਨਾ ਸੀ ਅਤੇ ਮੈਂ ਉਨ੍ਹਾਂ ਤੋਂ ਕੁਝ ਚੀਜ਼ਾਂ ਸਿਖੀਆਂ ਜੋ ਮੈਂ ਹਮੇਸ਼ਾ ਯਾਦ ਰਖਾਂਗਾ।'' ਉਨ੍ਹਾਂ ਦਾ ਟੀਚਾ ਸੁਪਰ ਗੈਂਡਮਾਸਟਰ ਬਣਨਾ ਹੈ। ਉਨ੍ਹਾਂ ਕਿਹਾ, ''ਮੇਰਾ ਅਗਲਾ ਟੀਚਾ ਮੇਰੀ ਰੇਟਿੰਗ ਸੁਧਾਰਨਾ ਅਤੇ ਗ੍ਰੈਂਡਮਾਸਟਰ ਬਣਨਾ ਹੈ।''