ਆਨੰਦ ਨੇ ਅਰੋਨੀਅਨ ਨਾਲ ਡਰਾਅ ਖੇਡਿਆ
Saturday, Jun 29, 2019 - 02:13 PM (IST)
ਜਾਗ੍ਰੇਬ (ਕ੍ਰੋਏਸ਼ੀਆ)— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਪਹਿਲੇ ਦੌਰ 'ਚ ਮੈਗਨਸ ਕਾਰਲਸਨ ਤੋਂ ਮਿਲੀ ਹਾਰ ਦੇ ਬਾਅਦ ਉਭਰਨ ਦੀ ਪ੍ਰਕਿਰਿਆ ਜਾਰੀ ਰਖਦੇ ਹੋਏ ਗ੍ਰਾਂ ਸ਼ਤਰੰਜ ਟੂਰ ਦੇ ਕ੍ਰੋਏਸ਼ੀਆਈ ਪੜਾਅ ਦੇ ਤੀਜੇ ਦੌਰ 'ਚ ਆਰਮੇਨੀਆ ਨੇ ਲੇਵੋਨ ਆਰੋਨੀਅਨ ਨਾਲ ਡਰਾਅ ਖੇਡਿਆ। ਆਨੰਦ ਦੂਜੇ ਦੌਰ 'ਚ ਕਾਰਲਸਨ ਖਿਲਾਫ ਆਪਣੇ ਖੇਡ 'ਚ ਚੋਟੀ 'ਤੇ ਦਿਸੇ ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਨੇ ਆਨੰਦ ਨੂੰ ਲਗਾਤਾਰ ਦੂਜੀ ਸ਼ਿਕਸਤ ਦੇਣ 'ਚ ਕੋਈ ਕੋਰ ਕਸਰ ਨਹੀਂ ਛੱਡੀ। ਹਾਲਾਂਕਿ ਤੀਜੇ ਦੌਰ 'ਚ ਆਨੰਦ ਨੇ ਆਰੋਨੀਅਨ ਖਿਲਾਫ ਸੁਰੱਖਿਅਤ ਖੇਡਦੇ ਹੋਏ ਅੰਕ ਵੰਡੇ।
