ਵਿਸ਼ਵ ਸ਼ਤਰੰਜ ਟ੍ਰੇਨਰ ਕਮਿਸ਼ਨ ਦੇ ਅਹਿਮ ਅਹੁਦੇ ''ਤੇ ਪੁੱਜੇ ਭਾਰਤ ਦੇ ਵਿਸ਼ਾਲ ਸਰੀਨ
Wednesday, Feb 22, 2023 - 03:24 PM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤ ਦੇ ਪ੍ਰਸਿੱਧ ਸ਼ਤਰੰਜ ਕੋਚ ਅਤੇ ਅੰਤਰਰਾਸ਼ਟਰੀ ਮਾਸਟਰ ਅਤੇ ਫਿਡੇ ਦੇ ਸੀਨੀਅਰ ਟ੍ਰੇਨਰ ਵਿਸ਼ਾਲ ਸਰੀਨ ਨੂੰ ਵਿਸ਼ਵ ਸ਼ਤਰੰਜ ਮਹਾਸੰਘ ਨੇ ਵਿਸ਼ਵ ਟ੍ਰੇਨਰ ਕਮਿਸ਼ਨ ਵਿੱਚ ਕਾਉਂਸਲਰ ਦੇ ਅਹੁਦੇ ਲਈ ਤਰੱਕੀ ਦਿੱਤੀ ਹੈ। ਇਹ ਸਨਮਾਨ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਟ੍ਰੇਨਰ ਹਨ।
ਜ਼ਿਕਰਯੋਗ ਹੈ ਕਿ ਵਿਸ਼ਾਲ ਸਰੀਨ, ਸਾਬਕਾ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨ ਗ੍ਰੈਂਡ ਮਾਸਟਰ ਅਭਿਜੀਤ ਗੁਪਤਾ ਅਤੇ ਮਸ਼ਹੂਰ ਮਹਿਲਾ ਸ਼ਤਰੰਜ ਗ੍ਰੈਂਡ ਮਾਸਟਰ ਤਾਨੀਆ ਸਚਦੇਵ ਦੇ ਕੋਚ ਵੀ ਕਈ ਮੌਕਿਆਂ 'ਤੇ ਭਾਰਤੀ ਟੀਮ ਦੇ ਕੋਚ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਵਿਸ਼ਾਲ ਟਰੇਨਰ ਕਮਿਸ਼ਨ ਦੇ ਮੈਂਬਰ ਸਨ। ਵਿਸ਼ਵ ਟ੍ਰੇਨਰ ਕਮਿਸ਼ਨ ਵਿੱਚ ਇੱਕ ਚੇਅਰਮੈਨ, ਇੱਕ ਸਕੱਤਰ ਅਤੇ ਚਾਰ ਸਲਾਹਕਾਰ ਹੁੰਦੇ ਹਨ ਜਦੋਂ ਕਿ 13 ਆਮ ਮੈਂਬਰ ਹੁੰਦੇ ਹਨ। ਵਿਸ਼ਾਲ ਤੋਂ ਇਲਾਵਾ ਮੋਰੋਕੋ ਦੇ ਅਦਨਾਨੀ ਮੋਕਲਿਸ, ਅਮਰੀਕਾ ਦੇ ਮੇਲੀਕੇਸਟ ਖਾਚੀਅਨ ਅਤੇ ਰੂਸ ਦੇ ਮਿਖਾਇਲ ਕੋਬਾਲੀਆ ਨੂੰ ਵੀ ਕਾਉਂਸਲਰ ਨਿਯੁਕਤ ਕੀਤਾ ਗਿਆ ਹੈ।