Bday Spl: ਗਲਤ ਸ਼ਾਟ ''ਤੇ ਕੋਚ ਜਾਨ ਰਾਈਟ ਨੇ ਫੜ੍ਹਿਆ ਸੀ ਸਹਿਵਾਗ ਦਾ ਕਾਲਰ
Saturday, Oct 20, 2018 - 12:57 PM (IST)

ਨਵੀਂ ਦਿੱਲੀ— ਸਾਬਕਾ ਭਾਰਤੀ ਓਪਨਰ ਵਰਿੰਦਰ ਸਹਿਵਾਗ ਮੈਦਾਨ 'ਤੇ ਬੇਖੌਫ ਅੰਦਾਜ ਨਾਲ ਖੇਡਦੇ ਸਨ। ਦਿੱਲੀ ਦੇ ਇਸ ਸਾਬਕਾ ਕ੍ਰਿਕਟਰ ਦੇ ਮਿਜਾਜ਼ ਨੂੰ ਦੇਖ ਕੇ ਤਾਂ ਇਹ ਸੋਚਿਆ ਨਹੀਂ ਜਾ ਸਕਦਾ ਕਿ ਕੋਈ ਉਨ੍ਹਾਂ ਦਾ ਕਾਲਰ ਫੜ੍ਹ ਸਕਦਾ ਹੈ ਪਰ ਟੀਮ ਇੰਡੀਆ ਦੇ ਸਾਬਕਾ ਕੋਚ ਜਾਨ ਰਾਈਟ ਨੇ ਇਕ ਵਾਰ ਇਸ ਧੁੰਨਦਾਰ ਦਾ ਕਾਲਰ ਫੜ ਲਿਆ ਸੀ। ਸ਼ਾਂਤ ਜਹੇ ਦਿਖਣ ਵਾਲੇ ਜਾਨ ਰਾਈਟ ਨੇ ਇਕ ਵਾਰ ਗਲਤ ਸ਼ਾਟ 'ਤੇ ਆਊਟ ਹੋਣ ਤੋਂ ਬਾਅਦ ਸਹਿਵਾਗ ਦਾ ਕਾਲਰ ਫੜ੍ਹ ਲਿਆ ਸੀ। 'ਦਿ ਵਾਲ' ਦੇ ਨਾਂ ਨਾਲ ਮਸ਼ਹੂਰ ਸਾਬਕਾ ਕ੍ਰਿਕਟਰ ਰਾਹੁਲ ਦ੍ਰਵਿੜ, ਨੇ ਇਕ ਇੰਟਰਵਿਊ 'ਚ ਓਵਲ 'ਚ ਨੈੱਟਵੈਸਟ ਟ੍ਰਾਫੀ ਦੌਰਾਨ ਹੋਈ ਇਸ ਘਟਨਾ ਦਾ ਜ਼ਿਕਰ ਕੀਤਾ ਸੀ।
ਦ੍ਰਾਵਿੜ ਅਨੁਸਾਰ, ਸਹਿਵਾਗ ਦੇ ਵਾਰ-ਵਾਰ ਗਲਤ ਸ਼ਾਟ 'ਤੇ ਆਊਟ ਹੋਣ ਨਾਲ ਰਾਈਟ ਬਹੁਤ ਖਫਾ ਸਨ। ਉਦੋਂ ਉਨ੍ਹਾਂ ਨੇ ਕਿਹਾ,'ਇਸ ਵਾਰ ਜੇਕਰ ਸਹਿਵਾਗ ਗਲਤ ਸ਼ਾਟ 'ਤੇ ਆਊਟ ਹੋਏ ਤਾਂ ਮੈਂ ਉਨ੍ਹਾਂ ਨੂੰ ਮਜ਼ਾ ਚਖਾਉਣ ਵਾਲਾ ਹਾਂ, ਸਹਿਵਾਗ ਨੂੰ ਇਹ ਗੱਲ ਪਤਾ ਲੱਗੀ ਪਰ ਉਹ ਕਿੱਥੇ ਕਿਸੇ ਦੀ ਗੱਲ ਸੁਣਦੇ ਸਨ। ਸਹਿਵਾਗ ਨੇ ਫਿਰ ਗਲਤ ਸ਼ਾਟ ਖੇਡ ਕੇ ਆਊਟ ਹੋ ਗਏ। ਉਹ ਡ੍ਰੇਸਿੰਗ ਰੂਮ 'ਚ ਗਏ ਤਾਂ ਰਾਈਟ ਨੇ ਕਾਲਰ ਫੜ੍ਹ ਕੇ ਉਨ੍ਹਾਂ ਨੂੰ ਝੰਜੋਰ ਦਿੱਤਾ। ਇਹ ਦੇਖ ਕੇ ਉਥੇ ਮੌਜੂਦ ਸਾਰੇ ਕ੍ਰਿਕਟਰ ਚੁੱਪਚਾਪ ਖੇੜੇ ਰਹੇ।
ਹਾਲਾਂਕਿ ਸਹਿਵਾਗ ਜਾਣਦੇ ਸਨ ਕਿ ਕੋਚ ਰਾਈਟ ਨੇ ਉਨ੍ਹਾਂ ਨੂੰ ਸਮਝਾਉਣ ਲਈ ਅਜਿਹਾ ਕੀਤਾ ਕਿਉਂਕਿ ਟੀਮ ਦੀ ਜ਼ਰੂਰਤ ਦੇ ਸਮੇਂ ਸਹਿਵਾਗ ਖਾਸ ਨਹੀਂ ਕਰ ਸਕੇ ਸਨ। ਵੀਰੂ ਨੇ ਇਸ ਘਟਨਾ ਨੂੰ ਬਿਲਕੁਲ ਵੀ ਦਿਲ 'ਤੇ ਨਹੀਂ ਲਗਾਇਆ ਅਤੇ ਅਗਲੇ ਹੀ ਪਲ ਭੁਲਾ ਦਿੱਤਾ। ਨਾਲ ਹੀ ਸਹਿਵਾਗ ਨੇ ਕੋਚ ਨੂੰ ਵਾਅਦਾ ਕੀਤਾ ਕਿ ਉਹ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਣਗੇ। ਸਹਿਵਾਗ ਨੇ ਇਕ ਵਾਰ ਕਿਹਾ ਸੀ ਕਿ ਰਾਈਟ ਟੀਮ ਦੇ ਲਈ ਦੋਸਤ ਦੀ ਤਰ੍ਹਾਂ ਸਨ ਪਰ ਖੇਡ ਦੇ ਮਾਮਲੇ 'ਚ ਉਹ ਕਿਸੇ ਤਰ੍ਹ੍ਹਾਂ ਦੀ ਨਰਮੀ ਨਹੀਂ ਬਰਤਦੇ ਸਨ। ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਰਹੇ ਜਾਨ ਰਾਈਟ ਨੇ ਸਾਲ 2000 ਤੋਂ 2005 ਤੱਕ ਟੀਮ ਇੰਡੀਆ ਦੇ ਕੋਚ ਦੇ ਰੂਪ 'ਚ ਮਾਰਗਦਰਸ਼ਨ ਕੀਤਾ। ਉਨ੍ਹਾਂ ਦੇ ਨਾਂ ਟੈਸਟ ਕਰੀਅਰ 'ਚ 5 ਹਜ਼ਾਰ ਤੋਂ ਜ਼ਿਆਦਾ ਦੌੜਾਂ ਦਰਜ ਹਨ।