ਲਾਕਡਾਊਨ ਵਿਚਾਲੇ ਵਿਰਾਟ-ਰੋਹਿਤ ਨੇ ਨਹੀਂ ਕੀਤੀ ਲਾਈਵ ਚੈਟ, ਆਪਸੀ ਦਰਾਰ ਨੂੰ ਮਿਲੀ ਫਿਰ ਹਵਾ

05/29/2020 1:16:57 PM

ਨਵੀਂ ਦਿੱਲੀ : ਦੁਨੀਆਭਰ ਵਿਚ ਪਿਛਲੇ 3-4 ਮਹੀਨਿਆਂ ਤੋਂ ਕੋਰੋਨਾ ਵਾਇਰਸ ਦਾ ਜ਼ਬਰਦਸਤ ਕਹਿਰ ਚਲ ਰਿਹਾ ਹੈ। ਕੋਰੋਨਾ ਦੇ ਇਸ ਕਹਿਰ ਵਿਚਾਲੇ ਦੁਨੀਆ 'ਚ ਹਰ ਤਰ੍ਹਾਂ ਦੀਆਂ ਗਤਿਵਿਧੀਆਂ ਬੰਦ ਹਨ। ਕੋਰੋਨਾ ਵਾਇਰਸ ਕਾਰਨ ਕ੍ਰਿਕਟ ਦੇ ਮੈਦਾਨ ਵੀ ਖਾਲੀ ਪਏ ਹਨ ਅਤੇ ਕੌਮਾਂਤਰੀ ਕ੍ਰਿਕਟ 'ਤੇ ਇਸ ਦਾ ਵੱਡਾ ਪ੍ਰਭਾਵ ਪਿਆ। ਕ੍ਰਿਕਟਰਸ ਇਸ ਲਾਕਡਾਊਨ ਦੌਰਾਨ ਆਪਣੇ ਘਰਾਂ ਵਿਚ ਕੈਦ ਹੋ ਗਏ ਹਨ। ਪਿਛਲੇ ਕਰੀਬ 2-3 ਮਹੀਨਿਆਂ ਤੋਂ ਕ੍ਰਿਕਟਰਸ ਆਪਣੇ ਘਰਾਂ ਵਿਚ ਕੈਦ ਰਹੇ ਇਸ ਦੌਰਾਨ ਉਨ੍ਹਾਂ ਨੇ ਸਮਾਂ ਕੱਢਣ ਲਈ ਸੋਸ਼ਲ ਮੀਡੀਆ ਦੇ ਪਲੈਟਫਾਰਮ ਇੰਸਟਾਗ੍ਰਾਮ ਦੇ ਜ਼ਰੀਏ ਲਾਈਵ ਚੈਟ ਕਰ ਆਪਣੇ ਇਸ ਸਮੇਂ ਨੂੰ ਕਿਸੇ ਤਰ੍ਹਾਂ ਨਾਲ ਕ੍ਰਿਕਟ ਨਾਲ ਜੋੜ ਕੇ ਰੱਖਿਆ। ਕੋਰੋਨਾ ਕਾਰਨ ਵਿਸ਼ਵ ਕ੍ਰਿਕਟ ਦੇ ਦਿੱਗਜ ਖਿਡਾਰੀ ਇੰਸਟਾਗ੍ਰਾਮ 'ਤੇ ਲਾਈਵ ਚੈਟ ਕਰਦੇ ਦਿਸੇ। ਇਸ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਵੀ ਬਾਕੀ ਖਿਡਾਰੀਆਂ ਨਾਲ ਖੂਬ ਲਾਈਵ ਚੈਟ ਕੀਤੀ।

ਕੋਹਲੀ-ਰੋਹਿਤ ਨੇ ਆਪਸ 'ਚ ਨਹੀਂ ਕੀਤੀ ਲਾਈਵ ਚੈਟ
PunjabKesari

ਜਿੱਥੇ ਕੋਹਲੀ ਇਸ ਦੌਰਾਨ ਕੇਵਿਨ ਪੀਟਰਸਨ, ਏ. ਬੀ. ਡਿਵਿਲੀਅਰਜ਼, ਫੁੱਟਬਾਲ ਸਟਾਰ ਸੁਨੀਲ ਛੇਤਰੀ ਨਾਲ ਲਾਈਵ ਜੁੜੇ ਤਾਂ ਉੱਥੇ ਹੀ ਰੋਹਿਤ ਸ਼ਰਮਾ ਨੇ ਡੇਵਿਡ ਵਾਰਨਰ, ਜਸਪ੍ਰੀਤ ਬੁਮਰਾਹ, ਹਰਭਜਨ ਸਿੰਘ, ਯੁਵਰਾਜ ਸਿੰਘ, ਇੱਥੇ ਤਕ ਕਿ ਮਹਿਲਾ ਕ੍ਰਿਕਟਰਸ ਜੇਮਿਮਾ ਰੋਡ੍ਰਿਗਸ ਅਤੇ ਸਮ੍ਰਿਤੀ ਮੰਧਾਨਾ ਨਾਲ ਲਾਈਵ ਚੈਟ ਕੀਤੀ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਰਾਟ ਅਤੇ ਰੋਹਿਤ ਇਸ ਦੌਰਾਨ ਆਪਸ 'ਚ ਇਕ ਦੂਜੇ ਨਾਲ ਲਾਈਵ ਚੈਟ ਕਰਦੇ ਨਹੀਂ ਦਿਸੇ। ਦੋਵਾਂ ਦੇ ਰਿਸ਼ਤੇ ਵਿਚਾਲੇ ਕਾਫੀ ਅਫਵਾਹਾਂ ਉਡਦੀਆਂ ਰਹੀਆਂ ਹਨ ਕਿ ਇਨ੍ਹਾਂ ਦੀ ਆਪਸ 'ਚ ਬਣਦੀ ਨਹੀਂ ਹੈ। ਇਸ ਵਿਚਾਲੇ ਇਕ ਵਾਰ ਫਿਰ ਤੋਂ ਰੋਹਿਤ ਅਤੇ ਵਿਰਾਟ ਵਿਚਾਲੇ ਦਰਾਰ ਦੀਆਂ ਖਬਰਾਂ ਨੂੰ ਹਵਾ ਮਿਲੀ ਹੈ।

2019 ਦੇ ਵਿਸ਼ਵ ਕੱਪ ਤੋਂ ਹੀ ਉੱਠ ਰਹੀਆਂ ਸਨ ਰੋਹਿਤ ਤੇ ਵਿਰਾਟ ਦੇ ਰਿਸ਼ਤੇ ਵਿਚ ਦਰਾਰ ਦੀਆਂ ਖਬਰਾਂ
PunjabKesari

ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਿਚਾਲੇ ਪਿਛਲੇ ਸਾਲ ਤੋਂ ਕਈ ਵਾਰ ਇਕ-ਦੂਜੇ ਵਿਚਾਲੇ ਸਭ ਕੁਝ ਚੰਗਾ ਨਹੀਂ ਚੱਲਣ ਦੀਆਂ ਖਬਰਾਂ ਆ ਰਹੀਆਂ ਹਨ। ਸਾਲ 2019 ਵਿਸ਼ਵ ਕੱਪ ਵਿਚ ਖਬਰਾਂ ਆਈਆਂ ਸੀ ਕਿ ਭਾਰਤੀ ਟੀਮ 2 ਗਰੁੱਪਾਂ ਵਿਚ ਵੰਡ ਗਈ ਹੈ, ਜਿਸ ਵਿਚ ਪਹਿਲਾ ਗਰੁੱਪ ਵਿਰਾਟ ਕੋਹਲੀ ਤੇ ਦੂਜਾ ਗਰੁੱਪ ਰੋਹਿਤ ਸ਼ਰਮਾ ਦਾ ਹੈ। ਨਾਲ ਹੀ ਰੋਹਿਤ ਸ਼ਰਮਾ ਵੱਲੋਂ ਇੰਸਟਾਗ੍ਰਾਮ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਅਨਫਾਲੋ ਕਰਨਾ ਵੀ ਦੋਵਾਂ ਦੇ ਰਿਸ਼ਤਿਆਂ ਵਿਚਾਲੇ ਦਰਾਰ ਦੀਆਂ ਖਬਰਾਂ ਨੂੰ ਪੱਕਾ ਕਰ ਰਿਹਾ ਹੈ। ਹਾਲਾਂਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਮੀਡੀਆ ਦੇ ਸਾਹਮਣੇ ਆ ਕੇ ਇਸ ਨੂੰ ਪੂਰੀ ਤਰ੍ਹਾਂ ਨਾਲ ਗਲਤ ਕਰਾਰ ਦਿੱਤਾ ਸੀ।


Ranjit

Content Editor

Related News