ਇੱਕ ਮਹੀਨੇ ਤੋਂ ਲਾਪਤਾ ਵਿਅਕਤੀ ਦੀ ਨਾਲੇ ''ਚੋਂ ਮਿਲੀ ਲਾਸ਼

Friday, Sep 04, 2026 - 03:33 PM (IST)

ਇੱਕ ਮਹੀਨੇ ਤੋਂ ਲਾਪਤਾ ਵਿਅਕਤੀ ਦੀ ਨਾਲੇ ''ਚੋਂ ਮਿਲੀ ਲਾਸ਼

ਬਠਿੰਡਾ (ਸੁਖਵਿੰਦਰ) : ਨੇੜਲੇ ਪਿੰਡ ਧੰਨ ਸਿੰਘ ਖਾਨਾ ਤੋਂ ਇੱਕ ਮਹੀਨੇ ਤੋਂ ਲਾਪਤਾ ਵਿਅਕਤੀ ਦੀ ਲਾਸ਼ ਪਿੰਡ ਦੇ ਇੱਕ ਨਾਲੇ ਵਿੱਚੋਂ ਮਿਲੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਲਖਵੀਰ ਸਿੰਘ 42 ਪੁੱਤਰ ਕਰਨੈਲ ਸਿੰਘ 6 ਅਗਸਤ ਨੂੰ ਕੁੱਝ ਸਮਾਨ ਲੈਣ ਲਈ ਆਪਣੇ ਘਰੋਂ ਨਿਕਲਿਆ ਸੀ ਪਰ ਕਦੇ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ ਅਤੇ ਲਖਵੀਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ।

ਬੀਤੀ ਦੇਰ ਸ਼ਾਮ ਨੇੜਲੇ ਪਿੰਡ ਮਾਣਕ ਖਾਨਾ ਨੇੜੇ ਇੱਕ ਨਾਲੇ ਦੀ ਸਲੈਬ ਹੇਠਾਂ ਇੱਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਸੁਮਿਤ ਮਹੇਸ਼ਵਰੀ ਅਤੇ ਰਾਜਵਿੰਦਰ ਧਾਲੀਵਾਲ ਕੋਟਫੱਤਾ ਪੁਲਸ ਦੇ ਨਾਲ ਮੌਕੇ 'ਤੇ ਪਹੁੰਚੇ। ਸੰਸਥਾਂ ਮੈਂਬਰਾਂ ਨੇ ਸੜੀ ਹੋਈ ਲਾਸ਼ ਨੂੰ ਨਾਲੇ ਵਿੱਚੋਂ ਕੱਢੀ। ਮ੍ਰਿਤਕ ਦੀ ਪਛਾਣ ਮੌਕੇ 'ਤੇ ਹੀ ਲਾਪਤਾ ਲਖਵੀਰ ਸਿੰਘ ਵਜੋਂ ਹੋਈ। ਸ਼ੁਰੂਆਤੀ ਪੁਲਸ ਕਾਰਵਾਈ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਮੌਤ ਦੇ ਕਾਰਨਾਂ ਦੀ ਹੋਰ ਜਾਂਚ ਕਰ ਰਹੀ ਹੈ। 


author

Babita

Content Editor

Related News