ਮੋਹਾਲੀ ਦੇ SSP ਨੂੰ ਸੰਮਨ ਜਾਰੀ, ਸਨਟੈੱਕ ਸਿਟੀ ਮਾਮਲੇ 'ਚ ED ਨੇ ਕੀਤੀ ਕਾਰਵਾਈ
Wednesday, Sep 09, 2026 - 01:15 PM (IST)
ਚੰਡੀਗੜ੍ਹ (ਅੰਕੁਰ) : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸਨਟੈੱਕ ਸਿਟੀ ਰੀਅਲ ਅਸਟੇਟ ਪ੍ਰਾਜੈਕਟ ਮਾਮਲੇ 'ਚ ਜਾਣਕਾਰੀ ਮੁਹੱਈਆ ਕਰਵਾਉਣ ਲਈ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਸੰਮਨ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ 10 ਸਤੰਬਰ ਨੂੰ ਹਾਜ਼ਰ ਹੋ ਕੇ ਲੋੜੀਂਦੇ ਵੇਰਵੇ ਦੇਣ ਲਈ ਕਿਹਾ ਗਿਆ ਹੈ। ਇਹ ਸੰਮਨ ਮਨੀ ਲਾਂਡਰਿੰਗ ਰੋਕੂ ਐਕਟ ਦੀ ਧਾਰਾ 54 ਤਹਿਤ ਜਾਂਚ ਰਿਕਾਰਡ ਸਾਂਝਾ ਕਰਨ ਲਈ ਡਾਇਰੈਕਟੋਰੇਟ ਵੱਲੋਂ ਵਾਰ-ਵਾਰ ਕੀਤੀਆਂ ਗਈਆਂ ਬੇਨਤੀਆਂ ਤੋਂ ਬਾਅਦ ਜਾਰੀ ਕੀਤੇ ਗਏ ਹਨ। ਈ.ਡੀ. ਨੇ ਪਹਿਲਾਂ 27, 29 ਅਤੇ 31 ਅਗਸਤ ਨੂੰ ਪੁਲਸ ਜਾਂਚ ਦੇ ਵੇਰਵੇ ਮੰਗੇ ਸਨ। ਐੱਸ. ਐੱਸ. ਪੀ ਦਫ਼ਤਰ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਰੀ-ਚੈਕਿੰਗ ਲਈ ਜਾਰੀ ਕੀਤਾ ਨਵਾਂ ਸ਼ਡਿਊਲ
ਈ. ਡੀ. ਨੇ ਇਸ ਤੋਂ ਪਹਿਲਾਂ 1 ਜੁਲਾਈ, 21 ਜੁਲਾਈ, 14 ਅਗਸਤ, 24 ਅਗਸਤ ਅਤੇ 25 ਅਗਸਤ ਦੇ ਪੱਤਰਾਂ ਅਤੇ ਈ-ਮੇਲਾਂ ਰਾਹੀਂ ਆਪਣੀ ਜਾਂਚ ਦੇ ਨਤੀਜੇ ਮੋਹਾਲੀ ਪੁਲਸ ਨੂੰ ਭੇਜੇ ਸਨ। ਇਸ ਦੌਰਾਨ ਨਵੇਂ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਨਵੇਂ ਅਪਰਾਧਾਂ ਦੀ ਰਜਿਸਟ੍ਰੇਸ਼ਨ ਦੀ ਅਪੀਲ 'ਤੇ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ। ਸ਼ਿਕਾਇਤ 'ਚ ਦੋਸ਼ ਹਨ ਕਿ ਨਿਊ ਚੰਡੀਗੜ੍ਹ 'ਚ ਸਨਟੈੱਕ ਸਿਟੀ ਪ੍ਰਾਜੈਕਟ ਲਈ ਜ਼ਮੀਨ ਦੀ ਤਬਦੀਲੀ ਦੀਆਂ ਮਨਜ਼ੂਰੀਆਂ ਪ੍ਰਾਪਤ ਕਰਨ ਲਈ ਵਰਤੇ ਗਏ ਜਾਅਲੀ ਸਹਿਮਤੀ ਪੱਤਰਾਂ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਬਣਦੇ ਮੁੱਲ ਤੋਂ ਧੋਖਾ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਵੀ ਚੁੱਕਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਬਿਜਲੀ ਦੇ ਲੰਬੇ ਕੱਟਾਂ ਤੋਂ ਮਿਲੀ ਰਾਹਤ, ਪਾਵਰਕਾਮ ਨੇ ਬਦਲੇ ਕਈ ਟਰਾਂਸਫਾਰਮਰ ਤੇ ਗਰਿੱਡ
2022 ਦੀ ਐੱਫ. ਆਈ. ਆਰ. 'ਤੇ ਆਧਾਰਿਤ ਈ. ਡੀ. ਵੱਲੋਂ ਮਨੀ ਲਾਂਡਰਿੰਗ ਜਾਂਚ ਦੌਰਾਨ ਪਹਿਲਾਂ ਹੀ ਸਹਿਗਲ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਤਕਰੀਬਨ 348 ਕਰੋੜ ਰੁਪਏ ਦੇ ਅਪਰਾਧ ਤੋਂ ਹੋਈ ਕਥਿਤ ਕਮਾਈ ਨੂੰ ਮਾਪਣ ਵਾਲੀ ਮੁਕੱਦਮੇ ਦੀ ਸ਼ਿਕਾਇਤ ਦਰਜ ਕੀਤੀ ਜਾ ਚੁੱਕੀ ਹੈ। ਇਸ ਮਾਮਲੇ 'ਚ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਤੋਂ ਵੀ ਰਿਕਾਰਡ ਤਲਬ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਅਗਲੇਰੀ ਜਾਂਚ ਤੇ ਕਾਰਵਾਈ ਲਈ ਐੱਸ. ਐੱਸ. ਪੀ. ਨੂੰ ਸੰਮਨ ਭੇਜਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
