ਮੋਹਨਜੀਤ ਸਿੰਘ ਸ਼ੇਰੋ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕਿਹਾ- ''ਗੁਲਜ਼ਾਰ ਸਿੰਘ ਲਈ ਵੀ ਕਰਾਂਗਾ ਸੰਘਰਸ਼''

Thursday, Sep 10, 2026 - 05:46 PM (IST)

ਮੋਹਨਜੀਤ ਸਿੰਘ ਸ਼ੇਰੋ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕਿਹਾ- ''ਗੁਲਜ਼ਾਰ ਸਿੰਘ ਲਈ ਵੀ ਕਰਾਂਗਾ ਸੰਘਰਸ਼''

ਪਟਿਆਲਾ (ਸੁਖਮੀਤ): ਸੁਨਾਮ ਹਲਕੇ ਦੇ ਪਿੰਡ ਸ਼ੇਰੋ ਦੇ ਰਹਿਣ ਵਾਲੇ ਮੋਹਨਜੀਤ ਸਿੰਘ ਨੂੰ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਹ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਮਗਰੋਂ ਪੁਲਸ ਵੱਲੋਂ ਕਥਿਤ ਤੌਰ 'ਤੇ ਕੀਤੇ ਗਏ ਤਸ਼ੱਦਦ ਮਗਰੋਂ ਇੱਥੇ ਦਾਖ਼ਲ ਸਨ। ਹਸਪਤਾਲ ਤੋਂ ਨਿਕਲਦਿਆਂ ਹੀ ਮੋਹਨਜੀਤ ਸਿੰਘ ਸ਼ੇਰੋ ਨੇ ਕਿਹਾ ਕਿ ਉਹ ਆਖ਼ਰੀ ਦਮ ਤਕ ਇਸ ਤਸ਼ਦੱਦ ਦੇ ਖ਼ਿਲਾਫ਼ ਲੜਾਈ ਲੜਦੇ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿੰਡ ਤੂਰ ਵੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ਵਿਚ ਵੀ ਪਰਿਵਾਰ ਦੇ ਨਾਲ ਮਿੱਲ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ। 

ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਗੱਲਬਾਤ ਕਰਦਿਆਂ ਮੋਹਨਜੀਤ ਸ਼ੇਰੋ ਨੇ ਦੱਸਿਆ ਕਿ ਜੋ ਤਸ਼ੱਦਦ ਉਨ੍ਹਾਂ ਦੇ ਨਾਲ ਸੰਗਰੂਰ ਪੁਲਸ ਦੇ ਦੁਆਰਾ ਕੀਤਾ ਗਿਆ, ਉਹ ਆਖਰੀ ਦਮ ਤੱਕ ਉਸ ਦੀ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ 13 ਤਾਰੀਖ਼ ਨੂੰ ਸੰਗਰੂਰ ਵਿਚ ਇਕ ਵੱਡਾ ਸੰਘਰਸ਼ ਐਲਾਨਿਆ ਗਿਆ ਹੈ, ਇਸ ਵਿਚ ਸਾਰੇ ਵੱਧ ਚੜ੍ਹ ਕੇ ਹਿੱਸਾ ਲੈਣ। ਪਿੰਡ ਤੂਰ ਵੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੇ ਦੁਆਰਾ ਕੀਤੀ ਖੁਦਕੁਸ਼ੀ ਮਾਮਲੇ ਵਿਚ ਬੋਲਦਿਆਂ ਕਿਹਾ ਕਿ ਉਹ ਹੁਣ ਵਾਪਸ ਜਾ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਗੁਲਜ਼ਾਰ ਸਿੰਘ ਦੇ ਲਈ ਵੀ ਸੰਘਰਸ਼ ਕਰਨਗੇ। ਆਪਣੀ ਸਿਹਤ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਆਪਣਾ ਅੱਗੇ ਦਾ ਇਲਾਜ ਡੀ. ਐੱਮ. ਸੀ. ਲੁਧਿਆਣਾ ਤੋਂ ਕਰਵਾਉਣਗੇ। 
 


author

Anmol Tagra

Content Editor

Related News