ਵਿਰਾਟ ਨੇ ਇੰਸਟਾ 'ਤੇ ਸਾਂਝੀ ਕੀਤੀ ਵਰਕਆਊਟ ਦੌਰਾਨ ਆਪਣੇ ਸ਼ਾਨਦਾਰ ਸਟੰਟ ਦੀ ਵੀਡੀਓ

01/28/2020 11:06:12 AM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਦੇ ਦੋ ਮੈਚ ਆਕਲੈਂਡ 'ਚ ਖੇਡੇ ਗਏ ਹਨ। ਭਾਰਤ ਨੇ ਇਹ ਦੋਵੇਂ ਮੈਚ ਜਿੱਤ ਕੇ ਸੀਰੀਜ਼ 'ਚ 2-0 ਦਾ ਵਾਧਾ ਬਣਾ ਲਿਆ ਹੈ। ਸੀਰੀਜ਼ ਦਾ ਤੀਜਾ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ। ਇਸ ਮੈਚ ਨੂੰ ਜਿੱਤਣ ਲਈ ਵਿਰਾਟ ਕੋਹਲੀ ਜਿਮ 'ਚ ਖ਼ੂਬ ਪਸੀਨਾ ਵਹਾ ਰਹੇ ਹਨ।

 
 
 
 
 
 
 
 
 
 
 
 
 
 

Putting in the work shouldn't be a choice, it should be a requirement to get better. #keeppushingyourself

A post shared by Virat Kohli (@virat.kohli) on Jan 27, 2020 at 3:35pm PST

ਵਿਰਾਟ ਨੇ ਵਰਕਆਊਟ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ। ਇਸ ਵੀਡੀਓ 'ਚ ਵਿਰਾਟ ਵਰਕਆਊਟ ਦੇ ਦੌਰਾਨ ਇਕ ਸਟੰਟ ਕਰਦੇ ਦਿਖਾਈ ਦੇ ਰਹੇ ਹਨ। ਇੰਸਟਾਗ੍ਰਾਮ 'ਤੇ ਸ਼ੇਅਰ ਇਸ ਵੀਡੀਓ 'ਚ ਵਿਰਾਟ 2 ਵੱਖ-ਵੱਖ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਪਹਿਲੇ ਵਰਕਆਊਟ ਦੇ ਦੌਰਾਨ ਵਿਰਾਟ ਕੋਹਲੀ ਨੇ ਸਟੰਟ ਵੀ ਕੀਤਾ ਹੈ ਵਿਰਾਟ ਜ਼ਮੀਨ ਤੋਂ ਇਕ ਬਾਕਸ ਉੱਪਰ ਛਾਲ ਲਾ ਰਹੇ ਹਨ।  ਵਿਰਾਟ ਦੀ ਇਸ ਪੋਸਟ 'ਤੇ ਕਈ ਕੁਮੈਂਟਸ ਆ ਰਹੇ ਹਨ।

 


Tarsem Singh

Content Editor

Related News