ਇਕ ਦੌੜ ਬਣਾਉਂਦੇ ਹੀ ਰੋਹਿਤ ਨੂੰ ਪਿੱਛੇ ਛੱਡ ਕੋਹਲੀ ਬਣਾਵੇਗਾ T20 'ਚ ਵਰਲਡ ਰਿਕਾਰਡ

01/04/2020 5:23:03 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਸ਼੍ਰੀਲੰਕਾ ਖਿਲਾਫ ਨਵੇਂ ਸਾਲ 'ਚ ਨਵੇਂ ਦਹਾਕੇ ਦਾ ਆਗਾਜ਼ ਕਰੇਗਾ। ਜਿੱਥੇ ਇਸ ਸਾਲ ਉਸ ਦਾ ਮਿਸ਼ਨ ਆਸਟਰੇਲੀਆ 'ਚ ਖੇਡੇ ਜਾਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ 'ਚ ਜਿੱਤ ਹਾਸਲ ਕਰਨਾ ਹੈ ਉਥੇ ਹੀ ਉਹ ਇਕ ਵੱਡੇ ਰਿਕਾਰਡ 'ਤੇ ਵੀ ਕਬਜ਼ਾ ਕਰ ਸਕਦਾ ਹੈ। ਸ਼੍ਰੀਲੰਕਾ ਖਿਲਾਫ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨਾਲ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਹੈ। ਰੋਹਿਤ ਦੀ ਗੈਰਹਾਜ਼ਰੀ 'ਚ ਵਿਰਾਟ ਕੋਹਲੀ ਕੋਲ ਟੀ-20 ਅੰਤਰਾਸ਼ਟਰੀ ਕ੍ਰਿਕਟ 'ਚ ਦੌੜਾਂ ਦੇ ਮਾਮਲੇ 'ਚ ਰੋਹਿਤ ਤੋਂ ਅੱਗੇ ਨਿਕਲ ਕੇ ਵਰਲਡ ਰਿਕਾਰਡ ਬਣਾਉਣ ਦਾ ਵੱਡਾ ਮੌਕਾ ਹੈ।PunjabKesari
ਰੋਹਿਤ ਸ਼ਰਮਾ ਨੂੰ ਪਿੱਛੇ ਛੱਡਣ ਤੋਂ ਸਿਰਫ 1 ਕਦਮ ਦੂਰ
ਟੀ-20 ਫਾਰਮੈਟ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 75 ਮੈਚਾਂ 'ਚ 52.66 ਦੀ ਔਸਤ ਵਲੋਂ 2633 ਦੌੜਾਂ ਬਣਾਈਆਂ ਹਨ। ਉਥੇ ਹੀ ਰੋਹਿਤ ਸ਼ਰਮਾ ਵੀ 104 ਟੀ-20 'ਚ 32.10 ਦੇ ਔਸਤ ਨਾਲ ਬਰਾਬਰ ਦੌੜਾਂ ਬਣਾ ਚੁੱਕਾ ਹੈ। ਅਜਿਹੇ 'ਚ ਕੋਹਲੀ ਜਿਵੇਂ ਹੀ ਪਹਿਲੇ ਟੀ-20 ਮੁਕਾਬਲੇ 'ਚ 1 ਦੌੜ ਬਣਾਵੇਗਾ, ਉਹ ਟੀ-20 ਫਾਰਮੈਟ 'ਚ ਦੁਨੀਆ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਜਾਵੇਗਾ।PunjabKesari
ਭਾਰਤ ਵਲੋਂ ਰੋਹਿਤ ਨੇ ਖੇਡੇ ਹਨ ਸਭ ਤੋਂ ਵੱਧ ਟੀ-20 ਮੈਚ
ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਪਹਿਲਾਂ ਪੁਰਸ਼ ਕ੍ਰਿਕਟਰ ਹੈ ਜਿਸ ਨੇ 100 ਟੀ-20 ਮੁਕਾਬਲੇ ਖੇਡੇ ਹਨ। ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਜਿਹਾ ਕਰਨ ਵਾਲੀ ਪਹਿਲੀ ਕ੍ਰਿਕਟਰ ਹਨ। ਉਥੇ ਹੀ ਦੁਨੀਆ 'ਚ ਸਭ ਤੋਂ ਜ਼ਿਆਦਾ ਟੀ-20 ਮੁਕਾਬਲੇ ਖੇਡਣ ਦਾ ਰਿਕਾਰਡ ਪਾਕਿਸਤਾਨ ਦੇ ਸ਼ੋਇਬ ਮਲਿਕ ਦੇ ਨਾਂ ਹੈ, ਜਿਸ ਨੇ 111 ਟੀ-20 ਮੈਚ ਖੇਡੇ ਹਨ। ਵਿਰਾਟ ਨੇ 2019 'ਚ 10 ਮੈਚਾਂ 'ਚ 466 ਦੌੜਾਂ ਅਤੇ ਰੋਹਿਤ ਨੇ 14 ਮੈਚਾਂ 'ਚ 396 ਦੌੜਾਂ ਬਣਾਈਆਂ ਸਨ। ਦੋਵਾਂ ਵਿਚਾਲੇ ਪਿਛਲੇ ਸਾਲ ਮੁਕਾਬਲਾ ਦਾ ਬਰਾਬਰੀ 'ਚ ਚੱਲਦਾ ਰਿਹਾ ਸੀ।PunjabKesari


Related News