100ਵੇਂ ਟੈਸਟ ਦੀ ਤਿਆਰੀ ਲਈ ਵਿਰਾਟ ਕੋਹਲੀ ਨੇ ਜੰਮ ਕੇ ਕੀਤਾ ਅਭਿਆਸ

Thursday, Mar 03, 2022 - 03:34 AM (IST)

100ਵੇਂ ਟੈਸਟ ਦੀ ਤਿਆਰੀ ਲਈ ਵਿਰਾਟ ਕੋਹਲੀ ਨੇ ਜੰਮ ਕੇ ਕੀਤਾ ਅਭਿਆਸ

ਮੋਹਾਲੀ- ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੇ 100ਵੇਂ ਟੈਸਟ ਦੀਆਂ ਤਿਆਰੀਆਂ ਲਈ ਇੱਥੇ ਪੀ. ਸੀ. ਏ. ਸਟੇਡੀਅਮ 'ਚ ਨੈੱਟ 'ਤੇ ਜੰਮ ਕੇ ਅਭਿਆਸ ਕੀਤਾ ਤੇ ਉਨ੍ਹਾਂ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਕਾਫੀ ਬੱਲੇਬਾਜ਼ੀ ਅਭਿਆਸ ਕੀਤਾ। ਦੋਵਾਂ ਸਟਾਰ ਖਿਡਾਰੀਆਂ ਨੇ ਕਈ-ਕਈ ਵਾਰ ਵੱਖ-ਵੱਖ ਨੈੱਟ (ਥ੍ਰੋਡਾਊਨ, ਸਪਿਨਰਾਂ ਦੇ, ਤੇਜ਼ ਗੇਂਦਬਾਜ਼ਾਂ ਦੇ ਅਤੇ ਨੈੱਟ ਗੇਂਦਬਾਜ਼ਾਂ ਖਿਲਾਫ) 'ਤੇ ਬੱਲੇਬਾਜ਼ੀ ਕੀਤੀ। ਰੋਹਿਤ ਨੇ ਜਿੱਥੇ ਮੁਹੰਮਦ ਸ਼ੰਮੀ ਦੀਆਂ ਗੇਂਦਾਂ 'ਤੇ ਸ਼ਾਟ ਖੇਡੇ ਤਾਂ ਉੱਥੇ ਹੀ ਕੋਹਲੀ ਨੇ ਆਪਣੇ 100ਵੇਂ ਟੈਸਟ ਤੋਂ 48 ਘੰਟੇ ਪਹਿਲਾਂ ਮੁਹੰਮਦ ਸਿਰਾਜ਼ ਦੀਆਂ ਗੇਂਦਾਂ 'ਤੇ ਕਵਰ ਡਰਾਈਵ ਲਾਏ। ਦੋਵਾਂ ਨੇ ਵੱਖ-ਵੱਖ ਸਮੇਂ ਵੱਖ ਨੈੱਟ 'ਤੇ ਬੱਲੇਬਾਜ਼ੀ ਕੀਤੀ।

PunjabKesari

ਇਹ ਖ਼ਬਰ ਪੜ੍ਹੋ- ਪਾਕਿ-ਆਸਟਰੇਲੀਆ : ਜਾਣੋ ਦੋਵਾਂ ਦੇਸ਼ਾਂ ਦਾ ਇਕ-ਦੂਜੇ ਵਿਰੁੱਧ ਰਿਕਾਰਡ
ਰੋਹਿਤ 30 ਗਜ ਦੀ ਦੂਰੀ ਨਾਲ ਸਾਬਕਾ ਕਪਤਾਨ ਕੋਹਲੀ ਦੇ ਅਭਿਆਸ 'ਤੇ ਵੀ ਨਜ਼ਰ ਲਾਏ ਸਨ । ਰੋਹਿਤ ਨੇ ਕਰੀਬ 45 ਮਿੰਟ ਤੱਕ ਬੱਲੇਬਾਜ਼ੀ ਕਰਨ ਤੋਂ ਬਾਅਦ ਟੀਮ ਦੇ ਅਭਿਆਸ ਦੀ ਨਿਗਰਾਨੀ ਵੀ ਕੀਤੀ। ਇਸ ਦੌਰਾਨ ਉਹ 2 ਵਾਰ ਖੱਬੇ ਹੱਥ ਦੇ ਸਪਿਨਰ ਸੌਰਭ ਕੁਮਾਰ 'ਤੇ ਸ਼ਾਟ ਲਾਉਂਦੇ ਵਿਖੇ। ਜਦੋਂ ਉਹ ਬੱਲੇਬਾਜ਼ੀ ਕਰ ਰਹੇ ਸਨ ਤਾਂ ਕੋਹਲੀ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਅਤੇ ਰਵਿੰਦਰ ਜਡੇਜਾ ਦੇ ਨਾਲ ਗੱਲਬਾਤ ਕਰ ਰਹੇ ਸਨ, ਜਿਸ ਵਿਚ ਉਨ੍ਹਾਂ ’ਚ ਹੱਸ ਕੇ ਗੱਲਾਂ ਹੋ ਰਹੀਆਂ ਸਨ, ਜਿਸ ਨਾਲ ਦਿਖ ਰਿਹਾ ਸੀ ਕਿ ਉਹ ਕਾਫੀ ‘ਰਿਲੈਕਸ’ ਹਨ ਅਤੇ 100ਵੇਂ ਟੈਸਟ ਨੂੰ ਲੈ ਕੇ ਕੋਈ ਦਬਾਅ ਨਹੀਂ ਹੈ। ਰੋਹਿਤ ਨੇ ਅਭਿਆਸ ਦੌਰਾਨ ਜਸਪ੍ਰੀਤ ਬੁਮਰਾਹ ਦੀਆਂ ਕੁੱਝ ਗੇਂਦਾਂ ਨੂੰ ਅਤੇ ਮੁਹੰਮਦ ਸ਼ੰਮੀ ਦੀ ਆਫ ਸਟੰਪ ਤੋਂ ਬਾਹਰ ਜਾਂਦੀਆਂ ਗੇਂਦਾਂ ਨੂੰ ਛੱਡਿਆ ਵੀ।

ਇਹ ਖ਼ਬਰ ਪੜ੍ਹੋ- ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ 10 ਫੀਸਦੀ ਦਰਸ਼ਕਾਂ ਨੂੰ ਆਗਿਆ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News