ਵਿਰਾਟ ਨੇ ਪਿੰਕ ਬਾਲ ਨਾਲ ਠੋਕਿਆ ਪਹਿਲਾ ਸੈਂਕੜਾ, ਤੋੜਿਆ ਰਿਕੀ ਪੋਂਟਿੰਗ ਦਾ ਰਿਕਾਰਡ
Saturday, Nov 23, 2019 - 03:55 PM (IST)

ਨਵੀਂ ਦਿੱਲੀ— ਕੋਲਕਾਤਾ ਦੇ ਈਡਨ ਗਾਰਡਨਸ 'ਤੇ ਗੁਲਾਬੀ ਗੇਂਦ ਨਾਲ ਵਿਰਾਟ ਕੋਹਲੀ ਨੇ ਬੰਗਲਾਦੇਸ਼ ਦੇ ਬੱਲੇਬਾਜ਼ਾਂ ਦੀ ਕਾਫੀ ਕਲਾਸ ਲਾਈ। ਵਿਰਾਟ ਕੋਹਲੀ ਨੇ ਇਤਿਹਾਸਕ ਪਿੰਕ ਬਾਲ ਟੈਸਟ ਖੇਡਦੇ ਹੋਏ ਮੈਚ 'ਚ ਭਾਰਤ ਲਈ ਸਭ ਤੋਂ ਪਹਿਲਾ ਸੈਂਕੜਾ ਜੜਿਆ ਹੈ।
ਬੰਗਲਾਦੇਸ਼ ਖਿਲਾਫ 159 ਗੇਂਦਾਂ 'ਚ 12 ਚੌਕਿਆਂ ਦੀ ਮਦਦ ਨਾਲ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਵਿਰਾਟ ਕੋਹਲੀ ਦਾ ਟੈਸਟ ਕ੍ਰਿਕਟ 'ਚ 27ਵਾਂ ਸੈਂਕੜਾ ਹੈ। ਬਤੌਰ ਕਪਤਾਨ ਵਿਰਾਟ ਕੋਹਲੀ ਦਾ 20ਵਾਂ ਟੈਸਟ ਸੈਂਕੜਾ ਹੈ। ਇਸ ਮਾਮਲੇ 'ਚ ਵਿਰਾਟ ਕੋਹਲੀ ਨੇ ਰਿਕੀ ਪੋਂਟਿੰਗ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ ਬਤੌਰ ਕਪਤਾਨ ਟੈਸਟ ਕ੍ਰਿਕਟ 'ਚ 19 ਸੈਂਕੜੇ ਜੜੇ ਸਨ। ਹਾਲਾਂਕਿ, ਕਪਤਾਨ ਵਿਰਾਟ ਕੋਹਲੀ ਅਜੇ ਵੀ ਸਾਊਥ ਅਫਰੀਕੀ ਕਪਤਾਨ ਗ੍ਰੀਮ ਸਮਿਥ ਤੋਂ ਕਾਫੀ ਪਿੱਛੇ ਹਨ, ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ ਬਤੌਰ ਕਪਤਾਨ 25 ਸੈਂਕੜੇ ਜੜੇ ਹਨ। ਸੱਜੇ ਹੱਥ ਦੇ ਬੱਲੇਬਾਜ਼ ਵਿਰਾਟ ਕੋਹਲੀ ਦਾ ਇਹ 70ਵਾਂ ਕੌਮਾਂਤਰੀ ਸੈਂਕੜਾ ਹੈ।