ਕੋਵਿਡ ਨਾਲ ਜੰਗ ਲਈ ਪੈਸੇ ਜੁਟਾਵੇਗੀ RCB, ਨੀਲੀ ਜਰਸੀ ਪਹਿਨ ਕੇ ਖੇਡਣਗੇ ਖਿਡਾਰੀ

Sunday, May 02, 2021 - 01:03 PM (IST)

ਕੋਵਿਡ ਨਾਲ ਜੰਗ ਲਈ ਪੈਸੇ ਜੁਟਾਵੇਗੀ RCB, ਨੀਲੀ ਜਰਸੀ ਪਹਿਨ ਕੇ ਖੇਡਣਗੇ ਖਿਡਾਰੀ

ਅਹਿਮਦਾਬਾਦ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ੍ਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਭਾਰਤ ਦੀ ਲੜਾਈ ’ਚ ‘ਆਕਸੀਜਨ ਨਾਲ ਸਬੰਧਤ’ ਬੁਨਿਆਦੀ ਢਾਂਚੇ ਲਈ ਮਾਲੀ ਮਦਦ ਦਾ ਵਾਅਦਾ ਕੀਤਾ ਤੇ ਆਗਾਮੀ ਮੈਚ ’ਚ ਖਿਡਾਰੀਆਂ ਦੀ ਖ਼ਾਸ ਨੀਲੀ ਜਰਸੀ ਦੀ ਨੀਲਾਮੀ ਕਰਕੇ ਫੰਡ ਇਕੱਠਾ ਕਰੇਗੀ।
ਇਹ ਵੀ ਪੜ੍ਹੋ : ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਨਾਲ, ਜਾਣੋ ਕੌਣ ਹੈ ਕਿਸ ’ਤੇ ਭਾਰੀ, ਪਿੱਚ ਤੇ ਪਲੇਇੰਗ ਇਲੈਵਨ ਬਾਰੇ

ਆਰ. ਸੀ. ਬੀ. ਦੀ ਅਗਵਾਈ ਕਰਨ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਫ੍ਰੈਂਚਾਈਜ਼ੀ ਵੱਲੋਂ ਟਵਿੱਟਰ ’ਤੇ ਪਾਏ ਵੀਡੀਓ ’ਚ ਕਿਹਾ ਕਿ ਜ਼ਮੀਨੀ ਪੱਧਰ ’ਤੇ ਮਦਦ ਕਿਵੇਂ ਕੀਤੀ ਜਾ ਸਕਦੀ ਹੈ ਇਸ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਕੋਹਲੀ ਨੇ ਵੀਡੀਓ ’ਚ ਕਿਹਾ, ‘‘ਆਰ. ਸੀ. ਬੀ. ਨੇ ਬੈਂਗਲੁਰੂ ਤੇ ਹੋਰ ਸ਼ਹਿਰਾਂ ’ਚ ਉਨ੍ਹਾਂ ਅਹਿਮ ਹਿੱਸਿਆਂ ਦੀ ਪਛਾਣ ਕੀਤੀ ਹੈ ਜਿੱਥੇ ਆਕਸੀਜਨ ਨਾਲ ਸਬੰਧਤ ਬੁਨਿਆਦੀ ਢਾਂਚੇ ’ਚ ਤੁਰੰਤ ਮਦਦ ਦੀ ਜ਼ਰੂਰਤ ਹੈ।


ਇਹ ਵੀ ਪੜ੍ਹੋ : ਹੁਣ ਪੰਡਯਾ ਬਰਦਰਜ਼ ਭਾਰਤ ਦੀ ਮਦਦ ਲਈ ਆਏ ਅੱਗੇ, ਦਾਨ ਕਰਨਗੇ 200 ਆਕਸੀਜਨ ਕੰਸਨਟ੍ਰੇਟਰਸ

ਕੋਵਿਡ-19 ਇਨਫ਼ੈਕਸ਼ਨ ਦੀ ਦੂਜੀ ਲਹਿਰ ਤੇ ਅਣਢੁਕਵੇਂ ਸਿਹਤ ਸਬੰਧੀ ਬੁਨਿਆਦੀ ਢਾਂਚੇ ਕਾਰਨ ਫੈਲੀ ਤਬਾਹੀ ਨਾਲ ਨਜਿਠਣ ਲਈ ਵੀ ਟੀਮ ਪੈਸੇ ਇਕੱਠੇ ਕਰੇਗੀ। ਕੋਹਲੀ ਨੇ ਕਿਹਾ ਕਿ ਆਰ. ਸੀ. ਬੀ. ਇਕ ਮੈਚ ’ਚ ਨੀਲੀ ਜਰਸੀ ਪਹਿਨ ਕੇ ਖੇਡੇਗੀ ਜਿਸ ’ਚ ਸਾਡੀ ਮੈਚ ਕਿੱਟ ’ਤੇ ਅਹਿਮ ਸੰਦੇਸ਼ ਦਿੰਦੇ ਹੋਏ ਇਸ ਬੀਮਾਰੀ ਨਾਲ ਜੁਝਣ ਵਾਲਿਆਂ ਦੀ ਮਦਦ ਕਰਨ ਵਾਲੇ ਲੋਕਾਂ ਪ੍ਰਤੀ ਸਨਮਾਨ ਤੇ ਇਕਜੁੱਟਤਾ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਰ. ਸੀ. ਬੀ. ਦੀ ਟੀਮ ਇਸ ਮੈਚ ’ਚ ਖਿਡਾਰੀਆਂ ਦੇ ਦਸਤਖ਼ਤ ਵਾਲੀ ਜਰਸੀ ਦੀ ਨੀਲਾਮੀ ਕਰਕੇ ਪੈਸੇ ਜੁਟਾਵੇਗੀ ਤੇ ਸਿਹਤ ਸਬੰਧੀ ਬੁਨਿਆਦੀ ਢਾਂਚੇ ਦੇ ਸਮਰਥਨ ਲਈ ਸਾਡੇ ਪਹਿਲਾਂ ਦੇ ਮਾਲੀ ਯੋਗਦਾਨ ’ਚ ਵਾਧਾ ਕਰੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News